ਪ੍ਰਯਾਗਰਾਜ, 28 ਦਸੰਬਰਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਜ਼ਿਲ੍ਹੇ ਦੇ ਥਰਵਈ ਥਾਣਾ ਖੇਤਰ ਵਿੱਚ ਪੈਂਦੇ ਸਹਸੋਂ ਇਲਾਕੇ ਵਿੱਚ ਸ਼ਨਿੱਚਰਵਾਰ ਨੂੰ 400 ਕਿਲੋਵਾਟ ਦੀ ਟਰਾਂਸਮਿਸ਼ਨ ਲਾਈਨ ਦਾ ਟਾਵਰ ਡਿੱਗਣ ਕਾਰਨ ਇਸ ਦੀ ਲਪੇਟ ’ਚ ਆਉਣ ਵਾਲੇ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀ ਕੁਲਦੀਪ ਗੁਨਾਵਤ ਨੇ ਸਪੱਸ਼ਟ ਕੀਤਾ ਕਿ ਇਹ ਘਟਨਾ ਸ਼ਹਿਰ ਤੋਂ ਦੂਰ ਦਿਹਾਤੀ ਖੇਤਰ ’ਚ ਵਾਪਰੀ ਹੈ ਅਤੇ ਮਹਾਕੁੰਭ ਦੇ ਕਾਰਜਾਂ ਨਾਲ ਇਸ ਦਾ ਕੋਈ ਸਬੰਧੀ ਨਹੀਂ ਹੈ।ਏਸੀਪੀ (ਥਰਵਈ) ਚੰਦਰਪਾਲ ਸਿੰਘ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਥਰਵਈ ਥਾਣੇ ਅਧੀਨ ਪੈਂਦੇ ਸਹਸੋਂ ਖੇਤਰ ਵਿੱਚ ਬੰਗਾਲ ਨੂੰ ਦਿੱਲੀ ਨਾਲ ਜੋੜਨ ਵਾਲੀ 400 ਕਿਲੋਵਾਟ ਟਰਾਂਸਮਿਸ਼ਨ ਲਾਈਨ ਦਾ ਕੰਮ ਚੱਲ ਰਿਹਾ ਸੀ। ਇਸ ਮੌਕੇ ਤਾਰਾਂ ਖਿੱਚਣ ਦੌਰਾਨ ਇੱਕ ਟਾਵਰ ਬੇਕਾਬੂ ਹੋ ਕੇ ਡਿੱਗ ਗਿਆ, ਜਿਸ ਕਾਰਨ ਇਸ ਦੀ ਲਪੇਟ ’ਚ ਆਉਣ ਮਗਰੋਂ ਪੰਜ ਮਜ਼ਦੂਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਥਾਣਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਐਂਬੂਲੈਂਸ ਰਾਹੀਂ ਪੰਜਾਂ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਤਿੰਨ ਮਜ਼ਦੂਰਾਂ ਨੂੰ ਮੁੱਢਲੇ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਦੋ ਜ਼ਖ਼ਮੀਆਂ ਨੂੰ ਐੱਸਆਰਐੱਨ ਰੈਫ਼ਰ ਕੀਤਾ ਗਿਆ ਹੈ। ਏਸੀਪੀ ਨੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। -ਪੀਟੀਆਈएसीपी सिंह ने बताया कि मौके पर शांति व्यवस्था कायम है और घटना की जांच की जा रही है।