For the best experience, open
https://m.punjabitribuneonline.com
on your mobile browser.
Advertisement

ਯੂਪੀ: ਸਪਾ ਆਗੂ ਦੇ ਘਰ ਗੋਲੀਬਾਰੀ, ਛੇ ਜ਼ਖਮੀ

04:03 PM Jul 01, 2024 IST
ਯੂਪੀ  ਸਪਾ ਆਗੂ ਦੇ ਘਰ ਗੋਲੀਬਾਰੀ  ਛੇ ਜ਼ਖਮੀ
Advertisement

ਵਾਰਾਨਸੀ, 1 ਜੁਲਾਈ

Advertisement

ਸਮਾਜਵਾਦੀ ਪਾਰਟੀ ਦੇ ਆਗੂ ਵਿਜੇ ਯਾਦਵ ਦੇ ਦਸ਼ਸ਼ਵਮੇਧ ਖੇਤਰ ਦੇ ਘਰ ਵਿਚ ਹੋਈ ਗੋਲੀਬਾਰੀ ਦੌਰਾਨ 6 ਸਾਲ ਦੇ ਬੱਚੇ ਸਮੇਤ ਕੁੱਲ ਛੇ ਵਿਅਕਤੀ ਜ਼ਖ਼ਮੀ ਹੋ ਗਏ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਪਾ ਆਗੂ ਨੇ ਕਿਹਾ ਹੈ ਕਿ ਇਹ ਹਮਲਾ ਉਸਦੇ ਪੂਰੇ ਪਰਿਵਾਰ ਨੂੰ ਮਾਰਨ ਦੀ ਨੀਅਤ ਨਾਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿਚ ਅੰਕਿਤ ਯਾਦਵ, ਸ਼ੋਭਿਤ ਵਰਮਾ, ਗੋਵਿੰਦ ਯਾਦਵ, ਸਾਹਿਲ ਯਾਦਵ ਸਮੇਤ ਅਣਪਛਾਤਿਆਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਘਟਨਾ ਕਾਰਨ ਪੁਲੀਸ ਕਮਿਸ਼ਨਰ ਮੋਹਿਤ ਅੱਗਰਵਾਲ ਵੱਲੋਂ ਦਸ਼ਸ਼ਵਮੇਧ ਦੇ ਥਾਣਾ ਇੰਚਾਰਜ ਰਾਕੇਸ਼ ਪਾਲ ਨੂੰ ਮੁਅੱਤਲ ਕਰ ਕੀਤਾ ਗਿਆ ਹੈ। -ਆਈਏਐੱਨਐੱਸ

Advertisement
Tags :
Author Image

Puneet Sharma

View all posts

Advertisement
Advertisement
×