For the best experience, open
https://m.punjabitribuneonline.com
on your mobile browser.
Advertisement

ਯੂਪੀ: ਬਜਰੰਗ ਦਲ ਤੇ ਵੀਐਚਪੀ ਆਗੂਆਂ ਖ਼ਿਲਾਫ਼ ਐਫਆਈਆਰ ਦਰਜ

08:48 PM Jun 29, 2023 IST
ਯੂਪੀ  ਬਜਰੰਗ ਦਲ ਤੇ ਵੀਐਚਪੀ ਆਗੂਆਂ ਖ਼ਿਲਾਫ਼ ਐਫਆਈਆਰ ਦਰਜ
Advertisement

ਕਾਨਪੁਰ (ਯੂਪੀ), 26 ਜੂਨ

Advertisement

ਪੁਲੀਸ ਨੇ ਕਾਨਪੁਰ ਨੇੜੇ ਉਸਾਰੀ ਅਧੀਨ ਇਮਾਰਤ ਦੀ ਕੰਧ ਢਾਹੁਣ ਦੇ ਮਾਮਲੇ ਵਿੱਚ ਬਜਰੰਗ ਦਲ ਤੇ ਵਿਸ਼ਵ ਹਿੰਦੂ ਪਰਿਸ਼ਦ ਦੇ ਮੈਂਬਰਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਹ ਜਾਣਕਾਰੀ ਅਧਿਕਾਰੀਆਂ ਨੇ ਸਾਂਝੀ ਕੀਤੀ ਹੈ।

ਐਫਆਈਆਰ ਮੁਤਾਬਿਕ ਸੱਜੇ-ਪੱਖੀ ਜਥੇਬੰਦੀਆਂ ਦੇ ਆਗੂਆਂ ਨੇ ਸ਼ਹਿਜ਼ਾਦਪੁਰ ਪਿੰਡ ਵਿੱਚ ਬਾਨਰ ਅਲੀਪੁਰ ਵਿੱਚ ਉਸਾਰੀ ਅਧੀਨ ਇਮਾਰਤ ਦੀ ਕੰਧ ਤੇ ਸ਼ੈੱਡ ਦੀ ਭੰਨ-ਤੋੜ ਕੀਤੀ। ਬਜਰੰਗ ਦਲ ਦੇ ਆਗੂਆਂ ਕਿਹਾ ਕਿ ਪ੍ਰਵਾਨਗੀ ਲਏ ਬਿਨਾਂ ਹੀ ਗਿਰਜਾਘਰ ਦੀ ਉਸਾਰੀ ਕੀਤੀ ਜਾ ਰਹੀ ਸੀ ਅਤੇ ਸਥਾਨਕ ਪ੍ਰਸ਼ਾਸਨ ਨੇ ਇਸ ਦੀ ਉਸਾਰੀ ਰੁਕਵਾਉਣ ਲਈ ਕੁਝ ਨਹੀਂ ਕੀਤਾ। ਐਫਆਈਆਰ ਵਿੱਚ ਬਜਰੰਗ ਦਲ ਦੇ ਜ਼ਿਲ੍ਹਾ ਕਨਵੀਨਰ ਗੌਰਵ ਸ਼ੁਕਲਾ ਸਣੇ 13 ਮੈਂਬਰਾਂ ਤੋਂ ਇਲਾਵਾ 70-80 ਅਣਪਛਾਤੇ ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਅਧਿਕਾਰੀਆਂ ਮੁਤਾਬਿਕ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਸਟੇਸ਼ਨ ਹਾਊਸ ਅਫਸਰ (ਅਕਬਰਪੁਰ) ਸਤੀਸ਼ ਕੁਮਾਰ ਸਿੰਘ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਉਦੋਂ ਸਰਕਾਰੀ ਅਧਿਕਾਰੀਆਂ ਨਾਲ ਦੁਰਵਿਵਹਾਰ ਕੀਤਾ ਜਦੋਂ ਉਨ੍ਹਾਂ ਨੂੰ ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲੈਣ ਬਾਰੇ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੇ ਭਗਵਾ ਪਾਰਟੀ ਦੇ ਝੰਡੇ ਚੁੱਕੇ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕੰਧਾਂ ‘ਤੇ ਜੈ ਸ੍ਰੀ ਰਾਮ ਲਿਖਿਆ ਅਤੇ ਸੀਸੀਟੀਵੀ ਕੈਮਰੇ ਭੰਨ ਦਿੱਤੇ। -ਪੀਟੀਆਈ

Advertisement
Tags :
Advertisement
Advertisement
×