For the best experience, open
https://m.punjabitribuneonline.com
on your mobile browser.
Advertisement

ਯੂਪੀ: ਪ੍ਰੇਮ ਸਬੰਧਾਂ ਕਾਰਨ ਚਚੇਰੇ ਭੈਣ-ਭਰਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ

11:48 AM Jun 22, 2024 IST
ਯੂਪੀ  ਪ੍ਰੇਮ ਸਬੰਧਾਂ ਕਾਰਨ ਚਚੇਰੇ ਭੈਣ ਭਰਾ ਨੇ ਫਾਹਾ ਲੈ ਕੇ ਖ਼ੁਦਕੁਸ਼ੀ ਕੀਤੀ
Advertisement

ਸ਼ਾਹਜਹਾਂਪੁਰ (ਯੂਪੀ), 22 ਜੂਨ
ਸ਼ਾਹਜਹਾਂਪੁਰ ਜ਼ਿਲ੍ਹੇ ’ਚ ਪ੍ਰੇਮ ਸਬੰਧਾਂ ਕਾਰਨ ਕਥਿਤ ਤੌਰ 'ਤੇ ਚਚੇਰੇ ਭਰਾ ਅਤੇ ਭੈਣ ਨੇ ਇਕੱਠੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਪਿੰਡ ਅਸਤੌਲੀ ਦੇ ਰਹਿਣ ਵਾਲੇ ਕੁਲਦੀਪ (20) ਦਾ ਆਪਣੇ ਸਕੇ ਤਾਏ ਦੀ 18 ਸਾਲਾ ਲੜਕੀ ਨਾਲ ਪ੍ਰੇਮ ਸਬੰਧ ਚੱਲ ਰਿਹਾ ਸੀ। ਇਸ ਬਾਰੇ ਜਦੋਂ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਦੋਵਾਂ ਨੂੰ ਝਿੜਕਿਆ ਅਤੇ ਪੰਜ ਮਹੀਨੇ ਪਹਿਲਾਂ ਕੁਲਦੀਪ ਦਾ ਵਿਆਹ ਕਿਸੇ ਹੋਰ ਥਾਂ ਹੋ ਗਿਆ। ਲੜਕੀ ਦਾ ਵਿਆਹ ਵੀ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਤੈਅ ਕਰ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਨੂੰ ਵਿਆਹ ਸਬੰਧੀ ਸਮਾਗਮ ਸੀ। ਬਰਾਤ 9 ਜੁਲਾਈ ਨੂੰ ਆਉਣਾ ਸੀ। ਇਸ ਦੌਰਾਨ ਦੋਵਾਂ ਨੇ ਲੜਕੀ ਦੇ ਘਰ ਵਿੱਚ ਇਕ ਹੀ ਸਾੜੀ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।

Advertisement

Advertisement
Advertisement
Author Image

Advertisement