ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਯੂਪੀ: ਤਿੰਨ ਤਲਾਕ ਦੇ ਦੋ ਮਾਮਲਿਆਂ ਵਿਚ 16 ਵਿਅਕਤੀਆਂ ਵਿਰੁੱਧ ਮਾਮਲਾ ਦਰਜ

12:35 PM Sep 21, 2024 IST
ਗੌਂਡਾ, 21 ਸਤੰਬਰ
ਗੌਂਡਾ ਜ਼ਿਲੇ ਵਿਚ ਪੁਲੀਸ ਨੇ ਇਕ ਹਫ਼ਤੇ ਵਿਚ ਦੋ ਵੱਖ ਵੱਖ ਮਾਮਲਿਆਂ ਵਿਚ 16 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਐੱਸਪੀ ਵਿਨੀਤ ਜੈਸਵਾਲ ਨੇ ਦੱਸਿਆ ਕਿ ਕਟਰਾ ਬਜ਼ਾਰ ਥਾਣੇ ਵਿਚ ਹਿਨਾ ਬਾਨੋ ਨੇ ਆਪਣੇ ਪਤੀ ਅਤੇ 8 ਰਿਸ਼ਤੇਦਾਰਾਂ ਖ਼ਿਲਾਫ਼ ਪਰੇਸ਼ਾਨ ਕਰਨ ਅਤੇ ਦਹੇਜ਼ ਦੀ ਮੰਗ ਕਰਨ ਦੀ ਐੱਫ਼ਆਈਆਰ ਦਰਜ ਕਰਵਾਈ ਗਈ ਹੈ।
ਉਸਨੇ ਦੋਸ਼ ਲਾਏ ਹਨ ਆਪਸੀ ਸਹਿਮਤੀ ਤੋਂ ਬਿਨ੍ਹਾਂ ਤਲਾਕ ਦੇਣ ਤੋਂ ਨਾਂ ਕਰਨ ਤੇ ਉਸਦੇ ਪਤੀ ਨੇ ਅਕਤੂਬਰ 2023 ਵਿਚ ਉਸਨੂੰ ਤਿੰਨ ਤਲਾਕ ਅਧੀਨ ਤਲਾਕ ਦੇ ਦਿੱਤਾ। ਇਸ ਤਰ੍ਹਾਂ ਦੇ ਦੂਜੇ ਮਾਮਲੇ ਵਿਚ ਮੰਨੀਪੁਰ ਵਾਸੀ ਸੋਬੀ ਨੇ ਆਪਣੇ ਪਤੀ ਸਮੇਤ ਸੱਤ ਵਿਅਕਤੀਆਂ ’ਤੇ ਦਹੇਜ਼ ਲਈ ਪਰੇਸ਼ਾਨ ਕਰਨ ਦਾ ਮਾਮਲਾ ਦਰਜ ਕਰਵਾਇਆ ਹੈ, ਉਸਨੇ ਦੋਸ਼ ਲਾਏ ਹਨ ਕਿ 27 ਅਗਸਤ 2024 ਨੂੰ ਉਸਦੇ ਪਤੀ ਦਿਲਨਵਾਜ਼ ਨੇ ਉਸਨੂੰ ਤਿੰਨ ਤਲਾਕ ਅਧੀਨ ਤਲਾਕ ਦੇ ਦਿੱਤਾ। ਇਸ ਸਬੰਧੀ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਵਿਚ ਯੋਗ ਕਾਰਵਾਈ ਕੀਤੀ ਜਾਵੇਗੀ। ਪੀਟੀਆਈ
Advertisement
Advertisement