ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਯੂਪੀ: ਫਾਰਮੇਸੀ ਦੀਆਂ ਉੱਤਰ ਕਾਪੀਆਂ ’ਚ ਲਿਖਿਆ ‘ਜੈ ਸ੍ਰੀ ਰਾਮ’ ਤੇ ਪ੍ਰੀਖਿਆਰਥੀ 56% ਅੰਕਾਂ ਨਾਲ ਕਰ ਦਿੱਤੇ ਪਾਸ

04:45 PM Apr 27, 2024 IST

ਜੌਨਪੁਰ (ਯੂਪੀ), 27 ਅਪਰੈਲ
ਇਸ ਜ਼ਿਲ੍ਹੇ ਦੀ ਵੀਰ ਬਹਾਦਰ ਸਿੰਘ ਪੂਰਵਾਂਚਲ ਯੂਨੀਵਰਸਿਟੀ ਦੇ ਫਾਰਮੇਸੀ ਪਹਿਲੇ ਸਾਲ ਦੇ ਚਾਰ ਵਿਦਿਆਰਥੀਆਂ ਵੱਲੋਂ ਆਪਣੀਆਂ ਪ੍ਰੀਖਿਆਵਾਂ ਦੀਆਂ ਕਾਪੀਆਂ ਵਿੱਚ ਸਿਰਫ਼ ‘ਜੈ ਸ੍ਰੀ ਰਾਮ’ ਅਤੇ ਕੌਮਾਂਤਰੀ ਕ੍ਰਿਕਟ ਖਿਡਾਰੀਆਂ ਦੇ ਨਾਂ ਲਿਖਣ ਦੇ ਬਾਵਜੂਦ 56 ਫੀਸਦੀ ਅੰਕਾਂ ਨਾਲ ਪਾਸ ਹੋ ਕੇ ਹੈਰਾਨ ਕਰ ਦਿੱਤਾ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਵੱਲੋਂ ਸੂਚਨਾ ਦੇ ਅਧਿਕਾਰ ਤਹਿਤ ਜਾਣਕਾਰੀ ਮੰਗਣ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਹੈ। ਯੂਨੀਵਰਸਿਟੀ ਦੀ ਪ੍ਰੀਖਿਆ ਕਮੇਟੀ ਦੀ ਮੀਟਿੰਗ ਵਿੱਚ ਦੋ ਅਧਿਆਪਕਾਂ ਡਾ. ਆਸ਼ੂਤੋਸ਼ ਗੁਪਤਾ ਅਤੇ ਡਾ. ਵਿਨੈ ਵਰਮਾ ਨੂੰ ਇਸ ਲਈ ਦੋਸ਼ੀ ਠਹਿਰਾਇਆ ਗਿਆ। ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਦਿਵਯਾਂਸ਼ੂ ਸਿੰਘ ਨੇ ਅੱਜ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪੂਰਵਾਂਚਲ ਯੂਨੀਵਰਸਿਟੀ ਵੱਲੋਂ ਚਲਾਏ ਜਾ ਰਹੇ ਡੀ.ਫਾਰਮਾ ਕੋਰਸ ਦੇ ਪਹਿਲੇ ਅਤੇ ਦੂਜੇ ਸਮੈਸਟਰ ਦੇ ਕੁਝ ਵਿਦਿਆਰਥੀ ਸਹੀ ਉੱਤਰ ਨਾ ਦੇਣ ਦੇ ਬਾਵਜੂਦ ਪ੍ਰੀਖਿਆ ਵਿੱਚ ਪਾਸ ਹੋ ਗਏ ਹਨ ਤਾਂ ਉਨ੍ਹਾਂ ਆਰਟੀਆਈ ਤਹਿਤ ਜਾਣਕਾਰੀ ਮੰਗੀ। ਦਿਵਯਾਂਸ਼ੂ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 3 ਅਗਸਤ 2023 ਨੂੰ ਕੁਝ ਰੋਲ ਨੰਬਰ ਦੇ ਕੇ ਉੱਤਰ ਪੱਤਰੀਆਂ ਦੇ ਮੁੜ ਮੁਲਾਂਕਣ ਦੀ ਮੰਗ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਚਾਰ ਵੱਖ-ਵੱਖ ਬਾਰ-ਕੋਡ ਵਾਲੀਆਂ ਕਾਪੀਆਂ ਵਿੱਚ ਵਿਦਿਆਰਥੀਆਂ ਨੇ ਸਿਰਫ਼ 'ਜੈ ਸ੍ਰੀ ਰਾਮ' ਅਤੇ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਹਾਰਦਿਕ ਪਾਂਡਿਆ ਸਣੇ ਹੋਰ ਕ੍ਰਿਕਟ ਖਿਡਾਰੀਆਂ ਦੇ ਨਾਂ ਲਿਖੇ ਸਨ ਅਤੇ ਉਨ੍ਹਾਂ ਨੂੰ 75 ਵਿੱਚ 42 ਅੰਕ ਦੇ ਦਿੱਤੇ, ਜਿਸ ਨਾਲ ਵਿਦਿਆਰਥੀ 56 ਫੀਸਦ ਅੰਕਾਂ ਨਾਲ ਪਾਸ ਹੋ ਗਏ।

Advertisement

Advertisement
Advertisement