ਕੋਵਿਡ ਸਬੰਧੀ ਅੰਕੜੇ ਤਿਆਰ ਕਰਨ ’ਚ ਯੂਪੀ ਤੇ ਬਿਹਾਰ ਦੀ ਸਥਿਤੀ ਸਭ ਤੋਂ ਮਾੜੀ
07:57 AM Jul 27, 2020 IST
ਨਵੀਂ ਦਿੱਲੀ: ਸਟੈਨਫੋਰਡ ਯੂਨੀਵਰਸਿਟੀ ਦੇ ਖੋਜੀਆਂ ਮੁਤਾਬਕ ਜਿੱਥੇ ਕਰਨਾਟਕ ਨੇ ਕੋਵਿਡ- 19 ਸਬੰਧੀ ਡਾਟਾ ਤਿਆਰ ਕਰਨ ’ਚ ਚੰਗਾ ਕੰਮ ਕੀਤਾ ਹੈ, ਉੱਥੇ ਬਿਹਾਰ ਤੇ ਉੱਤਰ ਪ੍ਰਦੇਸ਼ ਜਿਹੇ ਸੂਬਿਆਂ ਦੀ ਸਥਿਤੀ ਭਾਰਤ ’ਚ ਸਭ ਤੋਂ ਮਾੜੀ ਹੈ। ਇਸ ਸਬੰਧੀ ਇੱਕ ਅਧਿਐਨ ਪ੍ਰੀ-ਪ੍ਰਿੰਟ ਕੋਸ਼- ‘ਮੈਡਰਜਿਵ’ ਵਿੱਚ ਪ੍ਰਕਾਸ਼ਿਤ ਹੋਇਆ ਹੈ। ਖੋਜੀਆਂ ਨੇ ਕਿਹਾ ਕਿ ਜਨਤਕ ਸਿਹਤ ਖੇਤਰ ਸਬੰਧੀ ਯਤਨਾਂ ਤਹਿਤ ਕੋਵਿਡ- 19 ਡਾਟਾ ਪਾਰਦਰਸ਼ੀ ਤੇ ਚੰਗੇ ਢੰਗ ਨਾਲ ਤਿਆਰ ਕਰਨਾ ਬਹੁਤ ਜ਼ਰੂਰੀ ਹੈ। ’ਵਰਸਿਟੀ ਦੇ ਅਧਿਐਨਕਰਤਾਵਾਂ ਨੇ ਕਿਹਾ,‘ਅਸੀਂ ਭਾਰਤ ਦੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੋਵਿਡ- 19 ਡਾਟਾ ਤਿਆਰ ਕਰਨ ਦੀ ਗੁਣਵੱਤਾ ਦਾ ਵਿਸਤ੍ਰਿਤ ਮੁਲਾਂਕਣ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਨਤੀਜਿਆਂ ਮੁਤਾਬਕ ਭਾਰਤ ਵਿੱਚ ਕੋਵਿਡ- 19 ਸਬੰਧੀ ਡਾਟਾ ਤਿਆਰ ਕਰਨ ’ਚ ਸੂਬਾ ਸਰਕਾਰਾਂ ਦੇ ਕੰਮ ਦੀ ਗੁਣਵੱਤਾ ’ਚ ਕਾਫ਼ੀ ਅੰਤਰ ਹੈ।’ -ਆਈਏਐੱਨਐੱਸ
Advertisement
Advertisement