For the best experience, open
https://m.punjabitribuneonline.com
on your mobile browser.
Advertisement

ਯੂਪੀ: ਅੰਸਾਰੀ ਦੀ ਲਾਸ਼ ਦਾ ਪੋਸਟਮਾਰਟਮ: ਪਰਿਵਾਰ ਦੇਹ ਲੈ ਕੇ ਰਵਾਨਾ, ਮੌਤ ਦੀ ਜੁਡੀਸ਼ਲ ਜਾਂਚ ਦੇ ਹੁਕਮ

11:23 AM Mar 29, 2024 IST
ਯੂਪੀ  ਅੰਸਾਰੀ ਦੀ ਲਾਸ਼ ਦਾ ਪੋਸਟਮਾਰਟਮ  ਪਰਿਵਾਰ ਦੇਹ ਲੈ ਕੇ ਰਵਾਨਾ  ਮੌਤ ਦੀ ਜੁਡੀਸ਼ਲ ਜਾਂਚ ਦੇ ਹੁਕਮ
ਪਿਤਾ ਦੀ ਲਾਸ਼ ਲੈਣ ਬਾਂਦਾ ਪੁੱਜਿਆ ਉਮਰ ਅੰਸਾਰੀ।
Advertisement

ਲਖਨਊ, 29 ਮਾਰਚ
ਬਾਂਦਾ ਮੈਡੀਕਲ ਕਾਲਜ 'ਚ ਪੋਸਟਮਾਰਟਮ ਤੋਂ ਬਾਅਦ ਮੁਖ਼ਤਾਰ ਅੰਸਾਰੀ ਦੀ ਲਾਸ਼ ਨੂੰ ਗਾਜ਼ੀਪੁਰ ਜ਼ਿਲ੍ਹੇ ਦੇ ਮੁਹੰਮਦਾਬਾਦ ਯੂਸਫ਼ਪੁਰ ਸਥਿਤ ਉਸ ਦੇ ਜੱਦੀ ਘਰ ਲਿਜਾਇਆ ਜਾ ਰਿਹਾ ਹੈ। ਅੰਸਾਰੀ ਦਾ ਪੋਸਟਮਾਰਟਮ ਅੱਜ ਬਾਂਦਾ ਬੰਦਾ ਮੈਡੀਕਲ ਕਾਲਜ ਵਿੱਚ ਡਾਕਟਰਾਂ ਦੇ ਸਮੂਹ ਵੱਲੋਂ ਕੀਤਾ ਗਿਆ। ਮਾਫੀਆ ਤੋਂ ਸਿਆਸਤਦਾਨ ਬਣੇ ਅੰਸਾਰੀ ਦੀ ਵੀਰਵਾਰ ਨੂੰ ਬਾਂਦਾ ਦੇ ਹਸਪਤਾਲ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਾਂਦਾ ਮੈਡੀਕਲ ਕਾਲਜ ਦੇ ਡਾਕਟਰਾਂ ਦੇ ਪੈਨਲ ਵੱਲੋਂ ਪੋਸਟਮਾਰਟਮ ਕਰਵਾਇਆ ਗਿਆ। ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਗਈ। ਅੰਸਾਰੀ ਦੇ ਪਰਿਵਾਰਕ ਮੈਂਬਰ ਤੜਕੇ ਇਥੇ ਪਹੁੰਚ ਗਏ ਸਨ। ਪੋਸਟਮਾਰਟਮ ਤੋਂ ਬਾਅਦ ਅੰਸਾਰੀ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ। ਅੰਸਾਰੀ ਦੇ ਛੋਟੇ ਪੁੱਤ ਉਮਰ ਅੰਸਾਰੀ ਸਮੇਤ ਪਰਿਵਾਰਕ ਮੈਂਬਰ ਅੱਜ ਤੜਕੇ ਬਾਂਦਾ ਪਹੁੰਚੇ।

Advertisement

ਇਸ ਦੌਰਾਨ ਮੁਖ਼ਤਾਰ ਅੰਸਾਰੀ ਦੀ ਮੌਤ ਦੀ ਜੁਡੀਸ਼ਲ ਜਾਂਚ ਕਰਨ ਦਾ ਹੁਕਮ ਦਿੱਤਾ ਗਿਆ ਹੈ।

Advertisement
Author Image

Advertisement
Advertisement
×