ਯੂਪੀ: ਡੰਪਰ ਦੀ ਟੱਕਰ ਕਾਰਨ ਆਟੋਰਿਕਸ਼ਾ ਸਵਾਰ 5 ਵਿਅਕਤੀਆਂ ਦੀ ਮੌਤ ਤੇ 3 ਜ਼ਖ਼ਮੀ
12:43 PM Apr 02, 2024 IST
ਚਿੱਤਰਕੂਟ (ਉੱਤਰ ਪ੍ਰਦੇਸ਼), 2 ਅਪਰੈਲ
ਚਿਤਰਕੂਟ ਜ਼ਿਲ੍ਹੇ ਦੇ ਕਰਵੀ ਇਲਾਕੇ ਵਿੱਚ ਅੱਜ ਸਵੇਰੇ ਤੇਜ਼ ਰਫ਼ਤਾਰ ਡੰਪਰ ਦੀ ਟੱਕਰ ਕਾਰਨ ਆਟੋਰਿਕਸ਼ਾ ਵਿੱਚ ਸਵਾਰ ਪੰਜ ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਵਿੱਚ ਕਨੌਜ ਜ਼ਿਲ੍ਹੇ ਦੇ ਵਾਸੀ ਅਨਿਰੁਧ (30), ਅਤਰ ਸਿੰਘ (50) ਅਤੇ ਅਖਿਲੇਸ਼ ਸਿੰਘ (22) ਅਤੇ ਹਮੀਰਪੁਰ ਜ਼ਿਲ੍ਹੇ ਦੇ ਵਾਸੀ ਧਰਮਿੰਦਰ ਸੋਨੀ (30) ਅਤੇ ਨਿਧੀ ਸੋਨੀ (19) ਦੀ ਮੌਤ ਹੋ ਗਈ। ਇਹ ਸਾਰੇ ਆਟੋ ’ਤੇ ਸਵਾਰ ਹੋ ਕੇ ਰਾਮਘਾਟ ਜਾ ਰਹੇ ਸਨ।
Advertisement
Advertisement