ਯੂਪੀ: ਕਾਨਪੁਰ ਦੇ ਸਰਕਾਰੀ ਹਸਪਤਾਲ ’ਚ ਖੂਨ ਚੜ੍ਹਾਉਣ ਬਾਅਦ 14 ਬੱਚੇ ਐੱਚਆਈਵੀ ਤੇ ਹੈਪੇਟਾਈਟਸ ਤੋਂ ਪੀੜਤ, ਕਾਂਗਰਸ ਵੱਲੋਂ ਆਲੋਚਨਾ
12:07 PM Oct 25, 2023 IST
Advertisement
ਨਵੀਂ ਦਿੱਲੀ, 25 ਅਕਤੂਬਰ
ਕਾਨਪੁਰ ਦੇ ਸਰਕਾਰੀ ਹਸਪਤਾਲ ਵਿਚ ਖੂਨ ਚੜ੍ਹਾਉਣ ਕਾਰਨ 14 ਬੱਚਿਆਂ ਦੇ ਐੱਚਆਈਵੀ, ਏਡਜ਼ ਤੇ ਹੈਪੇਟਾਈਟਸ ਤੋਂ ਪੀੜਤ ਹੋ ਗਏ। ਇਸ ਬਾਰੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕੇਂਦਰ ਅਤੇ ਉੱਤਰ ਪ੍ਰਦੇਸ਼ ਦੀਆਂ ਭਾਜਪਾ ਸਰਕਾਰਾਂ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਲਾਗ ਵਾਲਾ ਖੂਨ ਚੜ੍ਹਾਉਣਾ ਸ਼ਰਮਨਾਕ ਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਡੀਆਂ ਵੱਡੀਆਂ ਗੱਲਾਂ ਕਰ ਰਹੇ ਹਨ ਪਰ ਕੀ ਉਨ੍ਹਾਂ ਨੇ ਕਦੇ ਆਪਣੀਆਂ ਭਾਜਪਾ ਸਰਕਾਰਾਂ ਲਈ ਜਵਾਬਦੇਹੀ ਤੈਅ ਕੀਤੀ ਹੈ। ਭਾਜਪਾ ਸਰਕਾਰ ਦੇ ਇਸ ਨਾ ਮੁਆਫ਼ੀਯੋਗ ਅਪਰਾਧ ਦੀ ਸਜ਼ਾ ਮਾਸੂਮ ਬੱਚਿਆਂ ਨੂੰ ਭੁਗਤਣੀ ਪੈ ਰਹੀ ਹੈ। 6 ਤੋਂ 16 ਸਾਲ ਦੀ ਉਮਰ ਦੇ ਬੱਚੇ ਉਨ੍ਹਾਂ 180 ਥੈਲੇਸੀਮਿਕ ਮਰੀਜ਼ਾਂ ਵਿੱਚੋਂ ਹਨ, ਜਨਿ੍ਹਾਂ ਨੂੰ ਖੂਨ ਚੜ੍ਹਾਇਆ ਗਿਆ ਸੀ।
Advertisement
Advertisement
Advertisement