For the best experience, open
https://m.punjabitribuneonline.com
on your mobile browser.
Advertisement

ਯੂਪੀ: ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ 12 ਬੱਚੇ ਬੇਹੋਸ਼

01:58 PM Jul 30, 2024 IST
ਯੂਪੀ  ਸਕੂਲ ਵਿੱਚ ਸਵੇਰ ਦੀ ਸਭਾ ਦੌਰਾਨ 12 ਬੱਚੇ ਬੇਹੋਸ਼
Advertisement

ਏਟਾ, 30 ਜੁਲਾਈ

Advertisement

ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਦੇ ਇੱਕ ਸਕੂਲ ਵਿੱਚ ਮੰਗਲਵਾਰ ਸਵੇਰੇ ਪ੍ਰਾਰਥਨਾ ਮਗਰੋਂ ਕਥਿਤ ਦੋ ਵਾਰ ਕਸਰਤ ਅਤੇ ਯੋਗ ਆਸਣ ਕਰਨ ਲਈ ਮਜਬੂਰ ਕੀਤੇ ਜਾਣ ਕਾਰਨ 12 ਬੱਚੇ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਏਟਾ ਜ਼ਿਲ੍ਹੇ ਦੇ ਮਲਾਵਨ ਥਾਣਾ ਖੇਤਰ ਦੇ ਹਰਚੰਦਪੁਰ ਦੇ ਪੀਐੱਮ ਸ੍ਰੀ ਕੇਂਦਰੀ ਵਿਦਿਆਲਿਆ ਵਿੱਚ ਵਾਪਰੀ। ਜ਼ਿਲ੍ਹਾ ਮੈਜਿਸਟਰੇਟ ਪ੍ਰੇਮ ਰੰਜਨ ਸਿੰਘ ਮੁਤਾਬਕ, ਸਕੂਲ ਵਿੱਚ ਸਵੇਰ ਦੀ ਪ੍ਰਾਰਥਨਾ ਮਗਰੋਂ ਕਸਰਤ ਕਰਨ ਦੌਰਾਨ ਕੁੱਝ ਬੱਚੇ ਬੇਹੋਸ਼ ਹੋ ਗਏ। ਪ੍ਰਿੰਸੀਪਲ ਸੰਧਿਆ ਸ਼ਰਨ ਉਨ੍ਹਾਂ ਨੂੰ ਮੈਡੀਕਲ ਕਾਲਜ ਲੈ ਗਈ। ਸਾਰੇ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪ੍ਰੇਮ ਰੰਜਨ ਨੇ ਕਿਹਾ ਕਿ ਦੋਸ਼ ਹੈ ਕਿ ਬੱਚਿਆਂ ਨੂੰ ਹੁੰਮਸ ਵਾਲੀ ਗਰਮੀ ਵਿੱਚ ਜ਼ਬਰਦਸਤੀ ਦੋ ਵਾਰ ਕਸਰਤ ਤੇ ਯੋਗ ਆਸਣ ਕਰਵਾਇਆ ਜਿਸ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ ਕਿ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਸਾਰੇ ਬੱਚੇ ਛੇਵੀਂ ਤੋਂ ਨੌਵੀਂ ਜਮਾਤ ਦੇ ਵਿਦਿਆਰਥੀ ਹਨ। -ਪੀਟੀਆਈ

Advertisement
Author Image

Advertisement
Advertisement
×