ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਣਦੇਖੀ: ਜੈਤੋ ਦੇ ਸਿਹਤ ਕੇਂਦਰ ’ਚ ਅਮਲੇ ਤੇ ਸਹੂਲਤਾਂ ਦੀ ਘਾਟ

07:34 AM Jun 04, 2024 IST
ਜੈਤੋ ਦੇ ਸਿਹਤ ਕੇਂਦਰ ਵਿਚ ਇਲਾਜ ਵਾਸਤੇ ਪੁੱਜੇ ਮਰੀਜ਼। -ਫੋਟੋ: ਪੰਜਾਬੀ ਟ੍ਰਿਬਿਊਨ

ਸ਼ਗਨ ਕਟਾਰੀਆ
ਜੈਤੋ, 2 ਜੂਨ
ਇਸ ਸ਼ਹਿਰ ਦੀ ਤ੍ਰਾਸਦੀ ਹੈ ਕਿ ਇਥੇ ਨਾ ਤਾਂ ਕੋਈ ਚੱਜ ਦਾ ਨਿੱਜੀ ਹਪਸਤਾਲ ਹੈ ਅਤੇ ਨਾ ਹੀ ਸਰਕਾਰੀ ਸਿਹਤ ਕੇਂਦਰ ਦਾ ਕੋਈ ਵਾਲੀ ਵਾਰਸ ਹੈ। ਸ਼ਹਿਰ ਤੇ ਆਸ-ਪਾਸ ਦੇ ਪਿੰਡਾਂ ਦੀ ਤਕਰੀਬਨ ਡੇਢ ਲੱਖ ਦੀ ਵਸੋਂ ਨੂੰ ਇਲਾਜ ਲਈ ਗੁਆਂਢੀ ਸ਼ਹਿਰਾਂ ਵੱਲ ਰੁਖ਼ ਕਰਨਾ ਪੈਂਦਾ ਹੈ। ਅਹਿਮ ਗੱਲ ਇਹ ਹੈ ਕਿ ਜੈਤੋ ਨੂੰ ਸਬ-ਡਿਵੀਜ਼ਨ ਦਾ ਦਰਜਾ ਮਿਲਿਆਂ ਕਰੀਬ ਤਿੰਨ ਦਹਾਕੇ ਹੋ ਗਏ ਹਨ ਪਰ ਇਥੇ ਨਿਯਮਾਂ ਮੁਤਾਬਿਕ ਸਬ ਡਿਵੀਜ਼ਨ ਪੱਧਰੀ 50 ਬਿਸਤਰਿਆਂ ਦਾ ਸਿਵਲ ਹਸਪਤਾਲ ਹੋਣ ਦੀ ਬਜਾਇ ਅਜੇ ਤੱਕ ਵੀ 30 ਬਿਸਤਰਿਆਂ ਦੇ ਕਮਿਊਨਿਟੀ ਹੈਲਥ ਸੈਂਟਰ ਨਾਲ ਡੰਗ ਟਪਾਉਣਾ ਪੈ ਰਿਹਾ ਹੈ। ਇਸੇ ਹਿਸਾਬ ਨਾਲ ਇਥੇ ਸਿਹਤ ਅਮਲੇ ਦੀ ਤਾਇਨਾਤੀ ਵੀ ਬਹੁਤ ਘੱਟ ਹੈ। ਇਸ ਸਿਹਤ ਕੇਂਦਰ ਨੂੰ ਕਰੀਬ 6 ਮਹੀਨਿਆਂ ਤੋਂ ਰੈਗੂਲਰ ਸੀਨੀਅਰ ਮੈਡੀਕਲ ਅਫ਼ਸਰ ਨਸੀਬ ਨਹੀਂ ਹੋਇਆ। ਅੱਜ-ਕੱਲ੍ਹ ਡਿਪਟੀ ਮੈਡੀਕਲ ਕਮਿਸ਼ਨਰ ਫ਼ਰੀਦਕੋਟ ਡਾ. ਜਯੋਤੀ ਕੋਲ ਐੱਸਐੱਮਓ ਦਾ ਐਡੀਸ਼ਨਲ ਚਾਰਜ ਹੈ। ਕੇਂਦਰ ਕੋਲ ਮੁਖੀ ਨਾ ਹੋਣ ਕਰਕੇ ਇਸ ਦਾ ਪ੍ਰਬੰਧਕੀ ਸਿਸਟਮ ਅਸਤ-ਵਿਅਸਤ ਹੋ ਕੇ ਰਹਿ ਗਿਆ ਹੈ।
ਇਸ ਕੇਂਦਰ ’ਚ ਦੋ ਰੈਗੂਲਰ ਡਾਕਟਰਾਂ ਸਮੇਤ ਕੁੱਲ ਤਿੰਨ ਡਾਕਟਰਾਂ ਦੀ ਤਾਇਨਾਤੀ ਹੈ। ਗਾਇਨੌਲੋਜਿਸਟ ਦੀ ਇਥੇ ਚਿਰਾਂ ਤੋਂ ਅਣਹੋਂਦ ਕਰਕੇ ਜਣੇਪੇ ਵਾਲੀਆਂ ਔਰਤਾਂ ਨੂੰ ਹੋਰਨਾਂ ਸ਼ਹਿਰਾਂ ਵਿੱਚ ਜਾਣਾ ਪੈਂਦਾ ਹੈ। ਐਮਰਜੈਂਸੀ ਸੇਵਾਵਾਂ ਇਥੇ ਬਾਬੇ ਆਦਮ ਵੇਲੇ ਤੋਂ ਹੀ ਬੰਦ ਹਨ। ਦੁਪਹਿਰ ਦੋ ਵਜੇ ਤੋਂ ਬਾਅਦ ਹਸਪਤਾਲ ਵਿੱਚ ਉੱਲੂ ਬੋਲਦੇ ਹਨ। ਐਮਰਜੈਂਸੀ ਜੇਕਰ ਕੋਈ ਮਰੀਜ਼ ਆ ਵੀ ਜਾਵੇ ਤਾਂ ਹਾਜ਼ਰ ਕਿਸੇ ਸਟਾਫ਼ ਮੈਂਬਰ ਵੱਲੋਂ ਉਸ ਨੂੰ ਰੈਫ਼ਰ ਸਲਿੱਪ ਬਣਾ ਕੇ ਹੱਥ ਫੜਾਈ ਜਾਂਦੀ ਹੈ ਅਤੇ ਕੋਟਕਪੂਰੇ ਜਾਂ ਫ਼ਰੀਦਕੋਟ ਲਈ ਜਾਣ ਵਾਸਤੇ ਕਹਿ ਦਿੱਤਾ ਜਾਂਦਾ ਹੈ।
ਜ਼ਿਕਰਯੋਗ ਹੈ ਕਿ ਡਾ. ਵਰਿੰਦਰ ਕੁਮਾਰ ਐੱਮਡੀ (ਮੈਡੀਸਨ) ਨੇ ਇਸ ਸਿਹਤ ਕੇਂਦਰ ਨੂੰ ਬੜੀ ਜ਼ਿੰਮੇਵਾਰੀ ਨਾਲ ਸੰਭਾਲਿਆ ਹੋਇਆ ਸੀ ਪਰ ਕੁਝ ਅਰਸਾ ਪਹਿਲਾਂ ਉਨ੍ਹਾਂ ਦਾ ਤਬਾਦਲਾ ਫ਼ਰੀਦਕੋਟ ਹੋਣ ਕਰਕੇ ਇਹ ਸਿਹਤ ਕੇਂਦਰ ਕਬੂਤਰਖਾਨਾ ਬਣ ਗਿਆ ਹੈ। ਡਾ. ਵਰਿੰਦਰ ਕੁਮਾਰ ਤੇ ਇਲਾਕੇ ਦੇ ਤਕਰੀਬਨ ਸਭ ਲੋਕ ਵਿਸ਼ਵਾਸ ਕਰਦੇ ਸਨ। ਹੁਣ ਵੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਡਾ. ਵਰਿੰਦਰ ਕੁਮਾਰ ਨੂੰ ਮੁੜ ਫ਼ਰੀਦਕੋਟ ਤੋਂ ਬਦਲ ਕੇ ਜੈਤੋ ਲਿਆਂਦਾ ਜਾਵੇ। ਇਸ ਤੋਂ ਇਲਾਵਾ ਇਸ ਕਮਿਊਨਿਟੀ ਹੈਲਥ ਸੈਂਟਰ ਨੂੰ ਸਿਵਲ ਹਸਪਤਾਲ ਦਾ ਦਰਜਾ ਦੇਣ ਦੀ ਵੀ ਮੰਗ ਲੋਕ ਅਨੇਕਾਂ ਵਾਰ ਕਰ ਚੁੱਕੇ ਹਨ।

Advertisement

Advertisement