ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੇਲੋੜੀ ਇੰਟਰਲਾਕ ਸੜਕ: ਕੌਂਸਲ ਦੇ ਛੇ ਮੁਲਾਜ਼ਮਾਂ ਖ਼ਿਲਾਫ਼ ਜਾਂਚ ਰਿਪੋਰਟ ਪੇਸ਼

10:22 AM Jan 08, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਜੈਸਮੀਨ
ਨਾਭਾ, 7 ਜਨਵਰੀ
ਇੱਥੋਂ ਦੇ ਸਿਨੇਮਾ ਰੋਡ ਦੀ ਉਸਾਰੀ ਸਬੰਧੀ ਚਲਦੇ ਵਿਵਾਦ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਰਿਪੋਰਟ ਵਿਭਾਗ ਦੇ ਸਕੱਤਰ ਨੂੰ ਭੇਜ ਕੇ ਨਗਰ ਕੌਂਸਲ ਦੇ 6 ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਪੜਤਾਲੀਆ ਰਿਪੋਰਟ ਮੁਤਾਬਕ ਟੈਂਡਰ ਪੇਸ਼ ਕਰਨ ਸਮੇਂ ਨਾਭਾ ਨਗਰ ਕੌਂਸਲ ’ਚ ਤਾਇਨਾਤ ਕਾਰਜਸਾਧਕ ਅਫਸਰ ਸੁਖਦੀਪ ਕੰਬੋਜ, ਜੇਈ ਜਤਿੰਦਰ ਬੈਂਸ, ਏਐਮਈ ਅੰਮ੍ਰਿਤਪਾਲ ਸਿੰਘ ਨੇ ਜ਼ਿਲ੍ਹਾ ਸ਼ਹਿਰੀ ਇੰਫ੍ਰਾਸਟਰਕਚਰ ਕਮੇਟੀ ਨੂੰ ਗੁਮਰਾਹ ਕਰ ਕੇ ਇਸ ਸੜਕ ਦਾ ਪ੍ਰਾਜੈਕਟ ਬਣਵਾਇਆ। ਇਸ ਤੋਂ ਇਲਾਵਾ ਮੌਜੂਦਾ ਜੇਈ ਅਜੇ ਗਾਬਾ ਤੇ ਏਐੱਮਈ ਦਮਨ ਦਵਿੰਦਰ ਨੇ ਵੀ ਕਈ ਤੱਥਾਂ ਨੂੰ ਅਣਗੌਲਿਆ ਕਰ ਕੇ ਸਿੱਧੇ ਤੌਰ ’ਤੇ ਜ਼ਿੰਮੇਵਾਰੀ ’ਚ ਕੁਤਾਹੀ ਵਰਤੀ। ਰਿਪੋਰਟ ਅਨੁਸਾਰ ਮੌਜੂਦਾ ਕਾਰਜਸਾਧਕ ਅਫਸਰ ਗੁਰਚਰਨ ਸਿੰਘ ਨੂੰ ਵੀ ਸਾਰੇ ਮਾਮਲੇ ’ਚ ਕੁਤਾਹੀ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸੜਕ ਦੇ ਨਿਰਮਾਣ ਖ਼ਿਲਾਫ਼ ਸ਼ਿਕਾਇਤ ਉਪਰੰਤ ਡੀਸੀ ਪਟਿਆਲਾ ਨੇ ਪਹਿਲਾਂ ਨਾਭਾ ਐੱਸਡੀਐੱਮ ਤੋਂ ਰਿਪੋਰਟ ਮੰਗੀ ਸੀ। ਐੱਸਡੀਐੱਮ ਦੀ ਰਿਪੋਰਟ ਵਿੱਚ ਘਪਲੇ ਦੇ ਇਸ਼ਾਰੇ ਤੋਂ ਬਾਅਦ ਡੀਸੀ ਪਟਿਆਲਾ ਦੇ ਹੁਕਮਾਂ ’ਤੇ ਮਿਉਂਸਿਪਲ ਇੰਜਨੀਅਰ ਦੀ ਪ੍ਰਧਾਨਗੀ ਵਿੱਚ ਵੱਖ ਵੱਖ ਵਿਭਾਗ ਦੇ ਤਕਨੀਕੀ ਮਾਹਰਾਂ ਦੀ ਪੰਜ ਮੈਂਬਰੀ ਕਮੇਟੀ ਦਾ ਗਠਨ ਕਰ ਕੇ ਪੜਤਾਲ ਕਰਵਾਈ ਗਈ ਜਿਸ ਵਿੱਚ ਉਕਤ ਮੁਲਾਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ। ਉਨ੍ਹਾਂ ਵਿਚੋਂ ਜੇਈ ਅਜੇ ਗਾਬਾ ਪਹਿਲਾਂ ਹੀ ਵਿਜੀਲੈਂਸ ਵਿਭਾਗ ਦੇ ਕੇਸ ਅਧੀਨ ਨਿਆਂਇਕ ਹਿਰਾਸਤ ’ਚ ਹਨ। ਪੜਤਾਲ ਵਿੱਚ ਇਸ ਸੜਕ ਸਬੰਧੀ ਕਈ ਗਲਤ ਫੈਸਲੇ ਉਜਾਗਰ ਕੀਤੇ ਗਏ ਜਿਨ੍ਹਾਂ ਵਿੱਚੋਂ ਮੁੱਖ ਹੈ ਕਿ 2020 ’ਚ ਲੁੱਕ ਨਾਲ ਬਣੀ ਸਿਨੇਮਾ ਰੋਡ ਦਾ 2021 ’ਚ ਇੰਟਰਲਾਕ ਟਾਈਲ ਲਗਾਉਣ ਦਾ ਮੁੜ ਟੈਂਡਰ ਲਗਾ ਦਿੱਤਾ ਗਿਆ ਜਦੋਂ ਕਿ ਪਿਛਲੇ ਠੇਕੇਦਾਰ ਨੇ ਹੀ ਇਸ ਸੜਕ ਦੀ ਤਿੰਨ ਸਾਲ ਸਾਂਭ ਸੰਭਾਲ ਕਰਨੀ ਸੀ। ਜ਼ਿਕਰਯੋਗ ਹੈ ਕਿ ਸਿਨੇਮਾ ਰੋਡ ਨਿਵਾਸੀਆਂ ਨੇ ਲੁੱਕ ਵਾਲੀ ‘ਵਧੀਆ ਹਾਲਤ’ ਸੜਕ ਨੂੰ ਤੋੜ ਕੇ ਇੱਥੇ ਇੰਟਰਲੌਕ ਟਾਇਲ ਲਗਾਉਣ ਦਾ ਵਿਰੋਧ ਕੀਤਾ ਸੀ ਜਿਸ ਕਾਰਨ ਇਹ ਪੜਤਾਲ ਅਮਲ ਵਿੱਚ ਆਈ।

Advertisement

Advertisement
Advertisement