ਉਨਾਓ ਜਬਰ-ਜਨਾਹ ਕੇਸ: ਸੇਂਗਰ ਦੀ ਅੰਤਰਿਮ ਜ਼ਮਾਨਤ ਇਕ ਮਹੀਨਾ ਵਧੀ
06:31 AM Dec 23, 2024 IST
ਨਵੀਂ ਦਿੱਲੀ: ਦਿੱਲੀ ਹਾਈ ਕੋਰਟ ਨੇ ਉਨਾਓ ਜਬਰ-ਜਨਾਹ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਭਾਜਪਾ ਤੋਂ ਬਰਤਰਫ਼ ਆਗੂ ਕੁਲਦੀਪ ਸਿੰਘ ਸੇਂਗਰ ਦੀ ਅੰਤਰਿਮ ਜ਼ਮਾਨਤ ਇਕ ਮਹੀਨੇ ਲਈ ਵਧਾ ਦਿੱਤੀ ਹੈ। ਉਸ ਨੂੰ ਕੁਝ ਸ਼ਰਤਾਂ ਤਹਿਤ ਅੰਤਰਿਮ ਜ਼ਮਾਨਤ ਮਿਲੀ ਹੈ। ਹਾਈ ਕੋਰਟ ਨੇ ਸੇਂਗਰ ਨੂੰ ਘਰ ਤੋਂ ਬਾਹਰ ਨਾ ਨਿਕਲਣ ਅਤੇ ਦਿੱਲੀ ਛੱਡ ਕੇ ਨਾ ਜਾਣ ਦੇ ਨਿਰਦੇਸ਼ ਦਿੱਤੇ ਹਨ। ਉਹ ਸਿਰਫ਼ ਇਲਾਜ ਲਈ ਏਮਸ ਜਾ ਸਕਦਾ ਹੈ। ਸੀਬੀਆਈ ਅਤੇ ਜਬਰ-ਜਨਾਹ ਪੀੜਤਾ ਨੇ ਸੇਂਗਰ ਦੀ ਅੰਤਰਿਮ ਜ਼ਮਾਨਤ ਵਧਾਉਣ ਸਬੰਧੀ ਅਰਜ਼ੀ ਦਾ ਵਿਰੋਧ ਕੀਤਾ। ਜਸਟਿਸ ਪ੍ਰਤਿਭਾ ਐੱਮ ਸਿੰਘ ਅਤੇ ਅਮਿਤ ਸ਼ਰਮਾ ਨੇ ਕਿਹਾ ਕਿ ਉਹ ਜੇਲ੍ਹ ਸੁਪਰਡੈਂਟ ਅੱਗੇ 20 ਜਨਵਰੀ ਨੂੰ ਆਤਮ ਸਮਰਪਣ ਕਰੇ। ਸੇਂਗਰ ਨੇ ਮੰਗ ਕੀਤੀ ਸੀ ਕਿ ਉਸ ਨੂੰ ਇਲਾਜ ਲਈ ਪੰਜ ਮਹੀਨਿਆਂ ਦੀ ਅੰਤਰਿਮ ਰਾਹਤ ਦਿੱਤੀ ਜਾਵੇ। -ਪੀਟੀਆਈ
Advertisement
Advertisement