For the best experience, open
https://m.punjabitribuneonline.com
on your mobile browser.
Advertisement

ਫਰਜ਼ੀ ਅਧਿਕਾਰੀ ਬਣ ਕੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼; ਪੰਜ ਗ੍ਰਿਫ਼ਤਾਰ

07:54 AM Aug 27, 2024 IST
ਫਰਜ਼ੀ ਅਧਿਕਾਰੀ ਬਣ ਕੇ ਲੁੱਟਣ ਵਾਲੇ ਗਰੋਹ ਦਾ ਪਰਦਾਫਾਸ਼  ਪੰਜ ਗ੍ਰਿਫ਼ਤਾਰ
ਪੁਲੀਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ।
Advertisement

ਗੁਰਸੇਵਕ ਸਿਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 26 ਅਗਸਤ
ਮੁਕਤਸਰ ਪੁਲੀਸ ਨੇ ਸੀਆਈਏ ਸਟਾਫ ਮੈਂਬਰ ਦੱਸ ਕੇ ਲੋਕਾਂ ਤੋਂ ਫਿਰੌਤੀਆਂ ਮੰਗਣ ਵਾਲੇ ਗਰੋਹ ਦੇ 5 ਮੈਂਬਰਾਂ ਨੂੰ ਕਾਬੂ ਕੀਤਾ ਹੈ। ਇਹ ਗਰੋਹ ਸਰਦੇ-ਪੁੱਜਦੇ ਲੋਕਾਂ ਨੂੰ ਡਰਾ-ਧਮਕਾ ਕੇ ਉਨ੍ਹਾਂ ਕੋਲੋਂ ਫਿਰੌਤੀਆਂ ਵਸੂਲਦੇ ਸਨ। ਜ਼ਿਲ੍ਹਾ ਪੁਲੀਸ ਮੁਖੀ ਤੁਸ਼ਾਰ ਗੁਪਤਾ ਨੇ ਦੱਸਿਆ ਕਿ ਪਿੰਡ ਸੋਥਾ ਦੇ ਹਰਕ੍ਰਿਸ਼ਨ ਸਿੰਘ ਉਰਫ ਗੱਗੂ ਨੇ ਦੱਸਿਆ ਸ਼ਿਕਾਇਤ ਕੀਤੀ ਕਿ ਉਸ ਨੂੰ ਸੀਆਈਏ ਸਟਾਫ ਦੇ ਅਫਸਰ ਨੇ ਫੋਨ ’ਤੇ ਧਮਕੀਆਂ ਦਿੱਤੀਆਂ ਹਨ ਕਿ ਉਹ ਉਸ ’ਤੇ ਨਸ਼ਾ ਤਸਕਰੀ ਦਾ ਕੇਸ ਪਾ ਦੇਵੇਗਾ ਨਹੀਂ ਤਾਂ ਉਹ (ਸ਼ਿਕਾਇਤਕਰਤਾ) ਉਸ ਨੂੰ ਪੈਸੇ ਦੇਵੇ। ਉਸ ਵੇਲੇ ਫੋਨ ’ਚੋਂ ਬੰਦਿਆਂ ਦੀ ਕੁੱਟਮਾਰ ਕਰਨ ਦੀਆਂ ਆਵਾਜ਼ਾਂ ਵੀ ਆ ਰਹੀਆਂ ਸਨ। ਉਸ ਨੇ ਸਾਰਾ ਮਾਮਲਾ ਪੁਲੀਸ ਨੂੰ ਦੱਸਿਆ। ਪੁਲੀਸ ਨੇ ਸੀਆਈਏ ਸਟਾਫ ਦੀ ਇਹ ਮਾਮਲਾ ਪੜਤਾਲ ਕਰਨ ਦੀ ਡਿਊਟੀ ਲਾ ਦਿੱਤੀ, ਜਿਸ ਦੌਰਾਨ ਖੁਲਾਸਾ ਹੋਇਆ ਕਿ ਇਸ ਗਰੋਹ ਦਾ ਮਾਸਟਰਮਾਈਂਡ ਸੁਖਵਿੰਦਰ ਸਿੰਘ ਉਰਫ ਬਿੱਲਾ ਵਾਸੀ ਗੋਨੇਆਣਾ ਰੋਡ ਹੈ, ਜੋ ਕਿ ਪਹਿਲਾਂ ਵੀ ਕਈ ਨਾਜਾਇਜ਼ ਗਤੀਵਿਧੀਆਂ ’ਚ ਸ਼ਾਮਲ ਹੈ। ਉਸ ਦੇ ਨਾਲ ਗੁਜਨਪ੍ਰੀਤ ਸਿੰਘ ਉਰਫ ਗਿਫਟੀ ਵਾਸੀ ਜੋਧੂ ਕਲੋਨੀ ਰਲਿਆ ਹੋਇਆ ਹੈ। ਕੁੱਟਮਾਰ ਦੀਆਂ ਨਕਲੀ ਆਵਾਜ਼ਾਂ ਕੱਢਣ ਵਾਲਾ ਗਗਨਦੀਪ ਸਿੰਘ ਉਰਫ ਗੱਗੀ ਅਤੇ ਵਿਕਮਰਜੀਤ ਸਿੰਘ ਪਿੰਡ ਭੂੰਦੜ ਤੇ ਹਰਮਹਿਕਦੀਪ ਸਿੰਘ ਵਾਸੀ ਦੂਹੇਵਾਲਾ ਨੂੰ ਵੀ ਕਾਬੂ ਕੀਤਾ ਗਿਆ ਹੈ। ਇਨ੍ਹਾਂ ਮੁਲਜ਼ਮਾਂ ਉਪਰ ਪਹਿਲਾਂ ਵੀ ਖੋਹ ਦੇ ਕੇਸ ਦਰਜ ਹਨ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲੀਸ ਨੂੰ ਇਸ ਗਰੋਹ ਪਾਸੋਂ ਕਈ ਖੁਲਾਸੇ ਹੋਣ ਦੀ ਉਮੀਦ ਹੈ।

Advertisement

Advertisement
Advertisement
Author Image

Advertisement