For the best experience, open
https://m.punjabitribuneonline.com
on your mobile browser.
Advertisement

ਲੇਬਰ ਦੀ ਘਾਟ ਕਾਰਨ ਅਨਲੋਡਿੰਗ ਦੀ ਸਮੱਸਿਆ ਵਧੀ

07:07 AM May 06, 2024 IST
ਲੇਬਰ ਦੀ ਘਾਟ ਕਾਰਨ ਅਨਲੋਡਿੰਗ ਦੀ ਸਮੱਸਿਆ ਵਧੀ
ਅਨਲੋਡਿੰਗ ਨਾ ਹੋਣ ਕਾਰਨ ਸੜਕਾਂ ’ਤੇ ਖੜ੍ਹੇ ਟਰੱਕਾਂ ਦੇ ਡਰਾਈਵਰ ਜਾਣਕਾਰੀ ਦਿੰਦੇ ਹੋਏ।
Advertisement

ਰਮੇਸ਼ ਭਾਰਦਵਾਜ
ਲਹਿਰਾਗਾਗਾ, 5 ਮਈ‌
ਮਾਰਕੀਟ ਕਮੇਟੀ ਲਹਿਰਾਗਾਗਾ ਅਧੀਨ ਆਉਂਦੇ ਖਰੀਦ ਕੇਂਦਰਾਂ ਵਿੱਚ ਵੱਖ ਵੱਖ ਏਜੰਸੀਆਂ ਵੱਲੋਂ ਖਰੀਦ ਕੀਤੀ ਗਈ ਕਣਕ ਦੀਆ ਬੋਰੀਆਂ ਦੀ ਅਨਲੋਡਿੰਗ ਦੀ ਰਫ਼ਤਾਰ ਲੇਬਰ ਦੀ ਘਾਟ ਕਾਰਨ ਮੱਠੀ ਹੋ ਗਈ ਹੈ। ਇਸ ਕਾਰਨ ਖਰੀਦ ਕੇਂਦਰਾਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗ ਗਏ ਹਨ। ਮਾਰਕੀਟ ਕਮੇਟੀ ਸੂਤਰਾਂ ਅਨੁਸਾਰ ਲਹਿਰਾਗਾਗਾ ਅਨਾਜ ਮੰਡੀ ਸਮੇਤ 26 ਖਰੀਦ ਕੇਂਦਰਾਂ ਵਿੱਚ ਕਣਕ ਨਾਲ ਭਰੀਆਂ ਲੱਖਾਂ ਬੋਰੀਆਂ ਰੱਬ ਆਸਰੇ ਨੀਲੀ ਛੱਤ ਹੇਠ ਪਈਆਂ ਹਨ।
ਟਰੱਕ ਯੂਨੀਅਨ ਲਹਿਰਾਗਾਗਾ ਤੇ ਪ੍ਰਧਾਨ ਗੁਰੀ ਚਹਿਲ ਨੇ ਦੱਸਿਆ ਕਿ ਟਰੱਕ ਯੂਨੀਅਨ ਵੱਲੋਂ ਜੋ ਟਰੱਕ ਖਰੀਦ ਕੇਂਦਰਾਂ ’ਚ ਕਣਕ ਦੀਆਂ ਬੋਰੀਆਂ ਭਰਨ ਲਈ ਭੇਜੇ ਜਾਂਦੇ ਹਨ, ਉਨ੍ਹਾਂ ਨੂੰ ਖਾਲੀ ਕਰਨ ਲਈ ਤੋਂ ਤਿੰਨ ਤੋਂ ਚਾਰ ਦਿਨ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਜੋ ਟਰੱਕ ਸੁਨਾਮ ਸਾਇਲੋ ਵਿਖੇ ਖਾਲੀ ਹੋਣ ਲਈ ਜਾਂਦੇ ਹਨ ਉਨ੍ਹਾਂ ਨੂੰ ਵੀ ਖਾਲੀ ਹੋਣ ’ਤੇ ਤਿੰਨ ਤੋਂ ਚਾਰ ਦਿਨ ਲੱਗ ਜਾਂਦੇ ਹਨ ਅਤੇ ਜੇਕਰ ਕਣਕ ਵਿੱਚ ਨਮੀ ਦੀ ਮਾਤਰਾ ਵੱਧ ਹੁੰਦੀ ਹੈ ਤਾਂ ਬੋਰੀਆਂ ਦਾ ਭਰਿਆ ਟਰੱਕ ਵਾਪਸ ਭੇਜ ਦਿੱਤਾ ਜਾਂਦਾ ਹੈ। ਗੁਰੀ ਚਹਿਲ ਨੇ ਦੱਸਿਆ ਹੈ ਕਿ ਲਹਿਰਾਗਾਗਾ ਦੇ 14 ਖਰੀਦ ਸੈਂਟਰਾਂ ਵਿੱਚ ਖਰੀਦ ਕੀਤੀ ਗਈ ਕਣਕ ਸੁਨਾਮ ਦੇ ਸਾਇਲੋ ਵਿਖੇ ਜਾਂਦੀ ਹੈ। ਉਨ੍ਹਾਂ ਦੱਸਿਆ ਹੈ ਕਿ ਲੇਬਰ ਦੀਆਂ ਕਈ ਟੋਲੀਆਂ ਚਾਵਲਾਂ ਦੀ ਅਨਲੋਡਿੰਗ ਦਾ ਕੰਮ ਵੀ ਕਰਦੀਆਂ ਹਨ ਜਿਸ ਕਰਕੇ ਕਣਕ ਦੀ ਅਨਲੋਡਿੰਗ ਪ੍ਰਭਾਵਿਤ ਹੁੰਦੀ ਹੈ। ਉਧਰ ਚੇਅਰਮੈਨ ਸ਼ੀਸ਼ਪਾਲ ਆਨੰਦ ਨੇ ਦੱਸਿਆ ਕਿ ਲਹਿਰਾਗਾਗਾ ਦੀ ਮੁੱਖ ਅਨਾਜ ਮੰਡੀ ਸਮੇਤ ਕੁੱਲ 26 ਖਰੀਦ ਕੇਂਦਰ ਹਨ ਜਿਨ੍ਹਾਂ ਵਿੱਚ ਇਸ ਸਮੇਂ ਕਣਕ 47862 ਟਨ ਲਿਫਟਿੰਗ ਦੀ ਉਡੀਕ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਹੈ ਕਿ ਕਣਕ ਦੀ ਖਰੀਦ ਦਾ ਕੰਮ ਜਾਰੀ ਹੈ।

Advertisement

Advertisement
Author Image

Advertisement
Advertisement
×