ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਗਲਾਤ ਵਿਭਾਗ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ

08:44 AM May 24, 2024 IST
ਜੰਗਲਾਤ ਵਿਭਾਗ ਦੀ ਜ਼ਮੀਨ ਦਾ ਕਬਜ਼ਾ ਲੈਂਦੇ ਹੋਏ ਅਧਿਕਾਰੀ। -ਫੋਟੋ: ਜਗਮੋਹਨ ਸਿੰਘ

ਘਨੌਲੀ:

Advertisement

ਅੱਜ ਵਣ ਵਿਭਾਗ ਰੂਪਨਗਰ ਦੀ ਟੀਮ ਨੇ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦਿਆਂ ਪਿੰਡ ਆਲੋਵਾਲ ਵਿੱਚ ਸਥਿਤ ਵਣ ਵਿਭਾਗ ਦੀ ਜ਼ਮੀਨ ਦਾ ਕਿਸਾਨਾਂ ਤੋਂ ਨਾਜਾਇਜ਼ ਕਬਜ਼ਾ ਛੁਡਵਾਇਆ। ਰੇਂਜ ਅਫਸਰ ਰੂਪਨਗਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਜੰਗਲਾਤ ਅਫਸਰ ਰੂਪਨਗਰ ਹਰਜਿੰਦਰ ਸਿੰਘ ਦੀ ਅਗਵਾਈ ਅਧੀਨ ਵਣ ਵਿਭਾਗ ਰੂਪਨਗਰ ਦੀ ਟੀਮ ਦੁਆਰਾ ਸਬੰਧਤ ਕਿਸਾਨਾਂ ਨੂੰ ਪ੍ਰੇਰਿਤ ਕਰ ਕੇ ਉਨ੍ਹਾਂ ਤੋਂ ਜ਼ਮੀਨ ਦਾ ਕਬਜ਼ਾ ਛੁਡਵਾ ਕੇ ਜ਼ਮੀਨ ਨੂੰ ਵਣ ਵਿਭਾਗ ਦੇ ਕਬਜ਼ੇ ਵਿੱਚ ਲਿਆ। ਮੌਕੇ ’ਤੇ ਹਾਜ਼ਰ ਕਿਸੇ ਵੀ ਕਾਬਜ਼ਕਾਰ ਕਿਸਾਨ ਨੇ ਜੰਗਲਾਤ ਦੀ ਕਾਰਵਾਈ ਦਾ ਵਿਰੋਧ ਨਹੀਂ ਕੀਤਾ, ਬਲਕਿ ਬੁਰਜੀਆਂ ਲਗਾਉਣ ਵਿੱਚ ਵਣ ਵਿਭਾਗ ਦੇ ਅਧਿਕਾਰੀਆਂ ਦੀ ਮੱਦਦ ਕੀਤੀ। ਇਸ ਮੌਕੇ ਡੀ.ਐਫ.ਓ. ਹਰਜਿੰਦਰ ਸਿੰਘ, ਵਣ ਰੇਂਜ ਅਫਸਰ ਬਲਜਿੰਦਰ ਸਿੰਘ, ਬਲਾਕ ਅਫਸਰ ਭਰਤਗੜ੍ਹ ਭੁਪਿੰਦਰ ਸਿੰਘ, ਬਲਾਕ ਅਫ਼ਸਰ ਦੁੱਗਰੀ ਗੁਰਜੋਤ ਸਿੰਘ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ। -ਪੱਤਰ ਪ੍ਰੇਰਕ

Advertisement
Advertisement
Advertisement