ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੋਲੀਬਾਰੀ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਮੌਤ, ਦੂਜਾ ਜ਼ਖ਼ਮੀ

08:04 AM Jul 18, 2023 IST
ਅਨੁਜ

ਖਰੜ (ਸ਼ਸ਼ੀ ਪਾਲ ਜੈਨ): ਖਰੜ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਭਾਗੋਮਾਜਰਾ ਦੀ ਸਰਪੰਚ ਕਲੋਨੀ ਵਿੱਚ ਲੰਘੀ ਰਾਤ ਹੋਈ ਗੋਲੀਬਾਰੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ, ਜਦਕਿ ਇੱਕ ਹੋਰ ਗੰਭੀਰ ਜ਼ਖ਼ਮੀ ਹੋ ਗਿਆ ਹੈ। ਮ੍ਰਿਤਕ ਦੀ ਪਛਾਣ ਅਨੁਜ ਵਜੋਂ ਹੋਈ ਹੈ, ਜੋ ਚੰਡੀਗੜ੍ਹ ਯੂਨੀਵਰਿਸਟੀ ਵਿੱਚ ਬੀ-ਟੈੱਕ ਦੇ ਆਖਰੀ ਸਾਲ ਦੀ ਪੜ੍ਹਾਈ ਕਰ ਰਿਹਾ ਸੀ। ਇਸ ਘਟਨਾ ਵਿੱਚ ਜ਼ਖ਼ਮੀ ਹੋਏ ਪ੍ਰਨੀਤ ਕੁਮਾਰ, ਵਾਸੀ ਜ਼ਿਲ੍ਹਾ ਸੋਲਨ ਨੇ ਪੁਲੀਸ ਨੂੰ ਦੱਸਿਆ ਕਿ ਉਹ ਕੰਪਿਊਟਰ ਸਾਇੰਸ ਦੀ ਪੜ੍ਹਾਈ ਕਰ ਰਿਹਾ ਹੈ ਤੇ ਸਰਪੰਚ ਕਲੋਨੀ ਨੇੜੇ ਪੀਜੀ ’ਚ ਰਹਿੰਦਾ ਹੈ। ਬੀਤੀ ਰਾਤ 11 ਵਜੇ ਉਹ ਆਪਣੇ ਦੋਸਤਾਂ ਨੂੰ ਮਿਲਣ ਲਈ ਸਰਪੰਚ ਕਲੋਨੀ ਗਿਆ ਸੀ। ਇਸ ਦੌਰਾਨ ਉਸ ਦੇ ਦੋਵੇਂ ਦੋਸਤ ਜਦੋਂ ਖਾਣਾ ਲੈਣ ਲਈ ਗਏ ਤਾਂ ਉਹ ਅਨੁਜ ਨਾਂ ਦੇ ਲੜਕੇ ਨਾਲ ਡਰਾਇੰਗ ਰੂਮ ਵਿੱਚ ਬੈਠ ਗਿਆ। ਕਰੀਬ 11.10 ’ਤੇ ਘਰ ਦੀ ਘੰਟੀ ਵੱਜੀ ਤੇ ਜਦੋਂ ਉਨ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਦੋ ਨਕਾਬਪੋਸ਼ ਵਿਅਕਤੀਆਂ ਨੇ ਅਨੁਜ ਬਾਰੇ ਪੁੱਛਿਆ। ਇਸ ਮਗਰੋਂ ਉਨ੍ਹਾਂ ’ਚੋਂ ਇੱਕ ਨੇ ਪਿਸਤੌਲ ਕੱਢਿਆ ਅਤੇ ਅਨੁਜ ’ਤੇ 6-7 ਗੋਲੀਆਂ ਚਲਾ ਦਿੱਤੀਆਂ ਤੇ ਮਗਰੋਂ ਫਰਾਰ ਹੋ ਗਏ। ਇਸ ਦੌਰਾਨ ਉਸ ਦੇ ਵੀ ਇੱਕ ਗੋਲੀ ਵੱਜੀ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਜਾਂਚ ਆਰੰਭ ਦਿੱਤੀ ਹੈ।

Advertisement

Advertisement
Tags :
ਗੋਲੀਬਾਰੀਜ਼ਖ਼ਮੀਦੂਜਾਯੂਨੀਵਰਸਿਟੀਵਿੱਚਵਿਦਿਆਰਥੀ
Advertisement