University Grants Commission: ਯੂਜੀ, ਪੀਜੀ ਵਿਦਿਆਰਥੀ ਕਿਸੇ ਵੀ ਵਿਸ਼ੇ ’ਚ ਲੈ ਸਕਣਗੇ ਦਾਖ਼ਲਾ
11:08 PM Dec 05, 2024 IST
Advertisement
ਨਵੀਂ ਦਿੱਲੀ, 5 ਦਸੰਬਰ
ਯੂਨੀਵਰਸਿਟੀ ਗਰਾਂਟਸ ਕਮਿਸ਼ਨ (ਯੂਜੀਸੀ) ਵੱਲੋਂ ਜਾਰੀ ਨਵੇਂ ਨਿਯਮਾਂ ਤਹਿਤ ਕੌਮੀ ਜਾਂ ਯੂਨੀਵਰਸਿਟੀ ਪੱਧਰ ਦੀ ਦਾਖ਼ਲਾ ਪ੍ਰੀਖਿਆ ਪਾਸ ਕਰਨ ਮਗਰੋਂ ਅੰਡਰ ਗਰੈਜੂਏਟ ਤੇ ਪੋਸਟ ਗਰੈਜੂਏਟ ਵਿਦਿਆਰਥੀ ਹੁਣ ਕਿਸੇ ਵੀ ਵਿਸ਼ੇ ਵਿੱਚ ਦਾਖ਼ਲਾ ਲੈ ਸਕਣਗੇ (ਭਾਵੇਂ ਉਨ੍ਹਾਂ ਬਾਰ੍ਹਵੀਂ ਜਾਂ ਅੰਡਰ-ਗਰੈਜੂਏਸ਼ਨ ਪੱਧਰ ’ਤੇ ਜਿਹੜੇ ਮਰਜ਼ੀ ਵਿਸ਼ੇ ਪੜ੍ਹੇ ਹੋਣ)। ਯੂਜੀਸੀ ਨੇ ਅੱਜ ਅੰਡਰ-ਗਰੈਜੂਏਟ ਤੇ ਪੋਸਟ-ਗਰੈਜੂਏਟ ਡਿਗਰੀਆਂ ਲਈ ਗਰਾਂਟ ਦੇਣ ਵਾਸਤੇ ਘੱਟੋ-ਘੱਟ ਨਿਰਧਾਰਤ ਮਾਪਦੰਡ ਨਿਰਧਾਰਤ ਕਰਨ ਲਈ ਨਵੇਂ ਖਰੜਾ ਨੇਮਾਂ ਦਾ ਐਲਾਨ ਕੀਤਾ। ਇਸ ਦੌਰਾਨ ਯੂਜੀਸੀ ਦੇ ਚੇਅਰਮੈਨ ਜਗਦੀਸ਼ ਕੁਮਾਰ ਨੇ ਕਿਹਾ ਨਵੇਂ ਨਿਯਮਾਂ ਨਾਲ ਜਿੱਥੇ ਵੱਡੇ ਪੱਧਰ ’ਤੇ ਵਿਸ਼ਾਗਤ ਕਠੋਰਤਾ ਦੂਰ ਹੋਵੇਗੀ, ਉੱਥੇ ਵਿਦਿਆਰਥੀਆਂ ਨੂੰ ਵੀ ਨਵਾਂ ਸਿੱਖਣ ਦਾ ਮੌਕਾ ਮਿਲੇਗਾ। -ਪੀਟੀਆਈAdvertisement
Advertisement
Advertisement