ਯੂਨੀਵਰਸਿਟੀ ਕਾਲਜ ਦੇ ਅਧਿਆਪਕਾਂ ਵੱਲੋਂ ਪੱਕੇ ਕਰਨ ਦੀ ਮੰਗ
07:35 AM Jul 29, 2024 IST
Advertisement
ਪੱਤਰ ਪ੍ਰੇਰਕ
ਦੇਵੀਗੜ੍ਹ, 28 ਜੁਲਾਈ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਾਂਸਟੀਚੂਐਂਟ ਕਾਲਜਾਂ ਦੀ ਸਾਂਝੀ ਜਥੇਬੰਦੀ ਪੁਕਟਾ ਦੀ ਮੀਰਾਂਪੁਰ ਕਾਲਜ ਇਕਾਈ ਵੱਲੋਂ ਕਾਲਜ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਹਰਦੀਪ ਸਿੰਘ ਧਿੰਗੜ ਨੂੰ 1 ਜਨਵਰੀ 2016 ਤੋਂ ਸੱਤਵਾਂ ਪੇਅ ਸਕੇਲ ਦੇਣ ਦੇ ਨਾਲ-ਨਾਲ ਕਿਸੇ ਪੁਖ਼ਤਾ ਨੀਤੀ ਤਹਿਤ ਰੈਗੂਲਰ ਕਰਨ ਬਾਰੇ ਆਪਣਾ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਪੁਕਟਾ ਮੈਂਬਰ ਡਾ. ਤੇਜਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੱਖ-ਵੱਖ ਅਦਾਰਿਆਂ ਵਿੱਚ ਪਿਛਲੇ 10-15 ਸਾਲਾਂ ਤੋਂ ਕੰਟਰੈਕਟ ਆਧਾਰ ’ਤੇ ਸੇਵਾਵਾਂ ਨਿਭਾਅ ਰਹੇ ਅਧਿਆਪਕਾਂ ਨੇ ਪਿਛਲੇ ਦਿਨੀਂ ਆਪੋ-ਆਪਣੇ ਅਦਾਰਿਆਂ ਦੇ ਮੁਖੀਆਂ ਨੂੰ ਮੰਗ ਪੱਤਰ ਸੌਂਪੇ ਸਨ। ਇਸੇ ਲੜੀ ਤਹਿਤ ਯੂਨੀਵਰਸਿਟੀ ਕਾਲਜ ਮੀਰਾਂਪੁਰ ਦੇ ਅਧਿਆਪਕਾਂ ਨੇ ਅੱਜ ਕਾਲਜ ਇੰਚਾਰਜ ਨੂੰ ਆਪਣਾ ਮੰਗ ਪੱਤਰ ਦਿੱਤਾ। ਇਸ ਮੌਕੇ ਡਾ. ਨਰੇਸ਼ ਕੁਮਾਰ ਬਾਤਿਸ਼, ਡਾ. ਲਵਦੀਪ ਕੁਮਾਰ, ਡਾ. ਰਾਕੇਸ਼ ਕੁਮਾਰ, ਡਾ. ਰਜਨੀ ਜੁਨੇਜਾ ਅਤੇ ਅਸਿਸਟੈਂਟ ਪ੍ਰੋ. ਰਮਨਪ੍ਰੀਤ ਸਿੰਘ ਆਦਿ ਅਧਿਆਪਕ ਹਾਜ਼ਰ ਸਨ।
Advertisement
Advertisement
Advertisement