For the best experience, open
https://m.punjabitribuneonline.com
on your mobile browser.
Advertisement

ਮੀਡੀਆ ਦੀ ਆਜ਼ਾਦੀ ਲਈ ਇਕਜੁੱਟਤਾ ਜ਼ਰੂਰੀ: ਜੰਮੂ

11:16 AM Apr 07, 2024 IST
ਮੀਡੀਆ ਦੀ ਆਜ਼ਾਦੀ ਲਈ ਇਕਜੁੱਟਤਾ ਜ਼ਰੂਰੀ  ਜੰਮੂ
ਬਲਵਿੰਦਰ ਸਿੰਘ ਜੰਮੂ ਦਾ ਸਨਮਾਨ ਕਰਦੇ ਹੋਏ ਪ੍ਰੈੱਸ ਕਲੱਬ ਦੇ ਮੈਂਬਰ। -ਫੋਟੋ: ਥਿੰਦ
Advertisement

ਮਮਦੋਟ: ਸਥਾਨਕ ਪ੍ਰੈੱਸ ਕਲੱਬ ਦਫ਼ਤਰ ਮਮਦੋਟ ਵਿੱਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਚੇਅਰਮੈਨ ਬਲਵਿੰਦਰ ਸਿੰਘ ਜੰਮੂ ਵੱਲੋਂ ਪ੍ਰੈਸ ਕਲੱਬ ਮਮਦੋਟ ਨੂੰ ਪੰਜਾਬ ਚੰਡੀਗੜ੍ਹ ਜਰਨਲਿਸਟ ਯੂਨੀਅਨ ਵਿੱਚ ਸ਼ਾਮਲ ਕਰਨ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਗਿਆ। ਇਸ ਮੌਕੇ ਪ੍ਰੈੱਸ ਕਲੱਬ ਦੇ ਪ੍ਰਧਾਨ ਰਵਿੰਦਰ ਸਿੰਘ (ਕਾਲਾ) ਦੀ ਪ੍ਰਧਾਨਗੀ ਹੇਠ ‘ਅਜੋਕੀ ਪੱਤਰਕਾਰੀ ਅਤੇ ਇਸ ਦੇ ਮਿਆਰ’ ਸਬੰਧੀ ਸੈਮੀਨਾਰ ਕਰਵਾਇਆ ਗਿਆ। ਸ੍ਰੀ ਜੰਮੂ ਨੇ ਕਿਹਾ ਕਿ ਮੀਡੀਆ ਦੀ ਆਜ਼ਾਦੀ ਲਈ ਇੱਕਜੁੱਟਤਾ ਜ਼ਰੂਰੀ ਹੈ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ (ਟੋਨੀ) ਛਾਬੜਾ, ਕੁਲਦੀਪ ਸਿੰਘ ਬਰਾੜ, ਬਲਦੇਵ ਰਾਜ ਸ਼ਰਮਾ, ਜਸਵੰਤ ਸਿੰਘ ਥਿੰਦ ਆਦਿ ਨੇ ਸੰਬੋਧਨ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

sukhwinder singh

View all posts

Advertisement
Advertisement
×