ਸਕੂਲ ਵਿੱਚ ਸੰਯੁਕਤ ਰਾਸ਼ਟਰ ਦਿਵਸ ਮਨਾਇਆ
10:48 AM Oct 26, 2024 IST
Advertisement
ਗੁਰਾਇਆ:
Advertisement
ਐੱਸਟੀਐੱਸ ਵਰਲਡ ਸਕੂਲ ਵਿੱਚ ਵਿਦਿਆਰਥੀਆਂ ਵੱਲੋਂ ਅਧਿਆਪਕਾ ਦੀ ਅਗਵਾਈ ਹੇਠ ਸੰਯੁਕਤ ਰਾਸ਼ਟਰ ਦਿਵਸ ਨਾਲ ਸਬੰਧੀ ਪ੍ਰਾਰਥਨਾ ਸਭਾ ਕਰਵਾਈ ਗਈ। ਮੰਚ ਦਾ ਸੰਚਾਲਨ ਦਮਨਪ੍ਰੀਤ ਸਿੰਘ ਅਤੇ ਗੁਰਸੀਰਤ ਕੌਰ ਵੱਲੋਂ ਕੀਤਾ ਗਿਆ। ਅੱਜ ਦਾ ਵਿਚਾਰ ਪਵੀਤ ਵੱਲੋਂ ਪੇਸ਼ ਕੀਤਾ ਗਿਆ। ਸਿਮਰਤ ਕੌਰ ਵੱਲੋਂ ਨਵਾਂ ਸ਼ਬਦ ਦੱਸ ਕੇ ਸ਼ਬਦ ਕੋਸ਼ ਵਿੱਚ ਵਾਧਾ ਕੀਤਾ ਗਿਆ। ਗੁਰਨੀਤ ਕੌਰ ਨੇ ਦੇਸ਼ ਵਿਦੇਸ਼ ਦੀਆਂ ਖਬਰਾਂ ਨਾਲ ਰੂ-ਬ-ਰੂ ਕਰਵਾਇਆ। ਸਮਰ ਸਿੰਘ ਨੇ ਬੱਚਿਆਂ ਨੂੰ ਸੰਯੁਕਤ ਰਾਸ਼ਟਰ ਦਿਵਸ ’ਤੇ ਭਾਸ਼ਣ ਦਿੱਤਾ ਅਤੇ ਦੱਸਿਆ ਕਿ ਇਹ ਦਿਵਸ ਅਸਲ ਵਿੱਚ ਕਿਉਂ ਮਨਾਇਆ ਜਾਂਦਾ ਹੈ। ਅੰਜਲੀ ਦੁਆਰਾ ਇਸ ਮੌਕੇ ਬਹੁਤ ਸੋਹਣੀ ਕਵਿਤਾ ਪੇਸ਼ ਕੀਤੀ ਗਈ। ਸਭਾ ਦੀ ਸਮਾਪਤੀ ਵਿੱਚ ਅਲੱਗ ਅਲੱਗ ਦੇਸ਼ਾਂ ਦੇ ਝੰਡਿਆਂ ਨੂੰ ਦਰਸਾਉਂਦਾ ਹੋਇਆ ਇੱਕ ਡਾਂਸ ਵੀ ਪੇਸ਼ ਕੀਤਾ ਗਿਆ। ਸਕੂਲ ਦੀ ਮੁੱਖ ਅਧਿਆਪਕ ਪ੍ਰਭਜੀਤ ਗਿੱਲ ਨੇ ਬੱਚਿਆਂ ਦੀ ਸ਼ਲਾਘਾ ਕੀਤੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement