For the best experience, open
https://m.punjabitribuneonline.com
on your mobile browser.
Advertisement

ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਿਆ ਟੋਰਾਂਟੋ ਪੰਜਾਬੀ ਕਬੱਡੀ ਕੱਪ

10:00 PM Jul 15, 2024 IST
ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਿਆ ਟੋਰਾਂਟੋ ਪੰਜਾਬੀ ਕਬੱਡੀ ਕੱਪ
ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੂੰ ਟਰਾਫ਼ੀ ਦਿੰਦੇ ਹੋਏ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੇ ਸੰਚਾਲਕ।
Advertisement

ਸੁਰਿੰਦਰ ਮਾਵੀ

Advertisement

ਵਿਨੀਪੈਗ, 15 ਜੁਲਾਈ

Advertisement

ਕੈਨੇਡਾ ਦੇ ਓਂਟਾਰੀਓ ਸੂਬੇ ਵਿੱਚ ਸਰਗਰਮ ਕਬੱਡੀ ਫੈਡਰੇਸ਼ਨ ਆਫ਼ ਓਂਟਾਰੀਓ ਦੇ ਝੰਡੇ ਹੇਠ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਵੱਲੋਂ ਕਰਵਾਇਆ ਗਿਆ ਸ਼ਾਨਦਾਰ ਕਬੱਡੀ ਕੱਪ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਨੇ ਜਿੱਤਣ ਦਾ ਮਾਣ ਹਾਸਲ ਕੀਤਾ ਹੈ। ਸੀਜ਼ਨ ਦੇ ਇਸ ਚੌਥੇ ਕੱਪ ਦੌਰਾਨ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਇਸ ਕੱਪ ਦੇ ਪਹਿਲੇ ਮੈਚ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਨੇ ਮੇਜ਼ਬਾਨ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 35-31.5 ਅੰਕਾਂ ਨਾਲ, ਦੂਸਰੇ ਮੈਚ ’ਚ ਜੀਟੀਏ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 41.5-32 ਅੰਕਾਂ ਨਾਲ, ਤੀਸਰੇ ਮੈਚ ’ਚ ਓਂਟਾਰੀਓ ਕਬੱਡੀ ਕਲੱਬ ਦੀ ਟੀਮ ਨੇ ਟੋਰਾਂਟੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 43.5-29 ਅੰਕਾਂ ਨਾਲ, ਚੌਥੇ ਮੈਚ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 37-31.5 ਅੰਕਾਂ ਨਾਲ ਹਰਾ ਕੇ ਸੈਮੀ ਫਾਈਨਲ ’ਚ ਥਾਂ ਬਣਾਈ। ਪਹਿਲੇ ਸੈਮੀ ਫਾਈਨਲ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੇ ਬੇਹੱਦ ਫਸਵੇਂ ਮੈਚ ’ਚ ਜੀਟੀਏ ਕਲੱਬ ਦੀ ਟੀਮ ਨੂੰ 45.5-42 ਅੰਕਾਂ ਨਾਲ ਅਤੇ ਦੂਸਰੇ ਸੈਮੀ ਫਾਈਨਲ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਓਕੇਸੀ ਕਲੱਬ ਦੀ ਟੀਮ ਨੂੰ 39.5-38 ਅੰਕਾਂ ਨਾਲ ਹਰਾ ਕੇ ਫਾਈਨਲ ’ਚ ਥਾਂ ਬਣਾਈ। ਫਾਈਨਲ ਮੁਕਾਬਲੇ ’ਚ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੀ ਟੀਮ ਨੇ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਨੂੰ 45-36.5 ਅੰਕਾਂ ਨਾਲ ਹਰਾ ਕੇ ਸੀਜ਼ਨ ਦਾ ਦੂਸਰਾ ਖ਼ਿਤਾਬ ਜਿੱਤਿਆ। ਅੰਡਰ-21 ਵਰਗ ’ਚ ਲਗਾਤਾਰ ਚੌਥੀ ਵਾਰ ਕੋਚ ਭੋਲਾ ਲਿਟ ਤੇ ਸੁਰਿੰਦਰ ਟੋਨੀ ਕਾਲਖ ਤੋਂ ਸਿਖਲਾਈ ਯਾਫ਼ਤਾ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗਭਰੇਟ ਜੇਤੂ ਰਹੇ। ਮੈਟਰੋ ਪੰਜਾਬੀ ਸਪੋਰਟਸ ਕਲੱਬ ਦੀ ਟੀਮ ਉਪ ਜੇਤੂ ਰਹੀ। ਕੱਪ ਜੇਤੂ ਯੂਨਾਈਟਿਡ ਬਰੈਂਪਟਨ ਸਪੋਰਟਸ ਕਲੱਬ ਦੇ ਖਿਡਾਰੀ ਸ਼ੀਲੂ ਬਾਹੂ ਅਕਬਰਪੁਰ ਨੇ 25 ਕੋਸ਼ਿਸ਼ਾਂ ਤੋਂ 7 ਜੱਫੇ ਲਗਾ ਕੇ ਸਰਬੋਤਮ ਜਾਫੀ ਦਾ ਖ਼ਿਤਾਬ ਜਿੱਤਿਆ। ਇਸ ਸੀਜ਼ਨ ਦੇ ਹੁਣ ਤੱਕ ਹੋਏ ਚਾਰ ਟੂਰਨਾਮੈਂਟਾਂ ’ਚੋਂ ਤੀਸਰੀ ਵਾਰ ਸ਼ੀਲੂ ਸਰਬੋਤਮ ਧਾਵੀ ਬਣਿਆ। ਉਪ ਜੇਤੂ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਖਿਡਾਰੀ ਰਵੀ ਕੈਲਰਮ ਨੇ 33 ਰੇਡਾਂ ਤੋਂ 29 ਅੰਕ ਹਾਸਲ ਕਰ ਕੇ ਸਰਬੋਤਮ ਧਾਵੀ ਦਾ ਖ਼ਿਤਾਬ ਆਪਣੇ ਨਾਮ ਕੀਤਾ। ਹਰਿਆਣਵੀ ਛੌਰੇ ਰਵੀ ਕੈਲਰਮ ਤੇ ਸ਼ੀਲੂ ਬਾਹੂ ਅਕਬਰਪੁਰ ਨੇ ਕ੍ਰਮਵਾਰ ਸਰਬੋਤਮ ਧਾਵੀ ਤੇ ਜਾਫੀ ਬਣਨ ਦਾ ਮਾਣ ਹਾਸਲ ਕੀਤਾ। ਜੂਨੀਅਰ ਟੀਮਾਂ ਦੇ ਮੁਕਾਬਲੇ ’ਚ ਇੰਟਰਨੈਸ਼ਨਲ ਪੰਜਾਬੀ ਸਪੋਰਟਸ ਕਲੱਬ ਦੇ ਗਭਰੇਟ ਲਗਾਤਾਰ ਚੌਥੀ ਵਾਰ ਅੱਵਲ ਰਹੇ। ਕੱਪ ਦੌਰਾਨ ਪੰਜ ਸਾਬਕਾ ਖਿਡਾਰੀਆਂ ਦਾ ਸੋਨ ਤਗ਼ਮਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਮੇਜ਼ਬਾਨ ਕਲੱਬ ਦੇ ਪ੍ਰਧਾਨ ਹੈਰੀ ਮੰਡੇਰ (ਅਮੈਰਕਨ ਸਿਸਟਮ) ਅਤੇ ਹਰਮਨ ਕਾਲੜਾ ਵੱਲੋਂ ਨਾਮਵਰ ਤੇ ਸਾਬਕਾ ਖਿਡਾਰੀ ਸੰਦੀਪ ਲੱਲੀਆਂ, ਸੰਦੀਪ ਗੁਰਦਾਸਪੁਰ, ਬੀਰਾ ਸਿਧਵਾਂ ਤੇ ਕੁਮੈਂਟੇਟਰ ਕਾਲਾ ਰਛੀਨ ਦਾ ਸੋਨ ਤਗ਼ਮਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਾਬਕਾ ਖਿਡਾਰੀ ਕੁਲਵਰਨ ਮਾਣਾ ਅਤੇ ਸਨੀ ਕੋਹਾੜ ਦਾ ਵੀ ਸੋਨ ਤਗ਼ਮਿਆਂ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਐੱਮਪੀ ਜਸਰਾਜ ਹੱਲਣ, ਐੱਮਪੀ ਟਿਮ ਉੱਪਲ ਤੇ ਐੱਮਪੀ ਰੂਬੀ ਸਹੋਤਾ, ਮੇਅਰ ਪੈਟ੍ਰਿਕ ਬਰਾਊਨ, ਪੰਜਾਬ ਤੋਂ ਰਾਣਾ ਰੰਧਾਵਾ ਸਾਬਕਾ ਚੇਅਰਮੈਨ, ਕਬੱਡੀ ਪ੍ਰੋਮੋਟਰ ਗੁਰਮੇਲ ਸਿੰਘ ਪਹਿਲਵਾਨ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ।

Advertisement
Author Image

Advertisement