ਮੁਜ਼ੱਫਰਨਗਰ ’ਚ ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦੇ ਵਾਹਨਾਂ ਦੀ ਭੰਨਤੋੜ
12:39 PM Mar 31, 2024 IST
ਮੁਜ਼ੱਫਰਨਗਰ (ਉੱਤਰ ਪ੍ਰਦੇਸ਼), 31 ਮਾਰਚ
Advertisement
ਕੇਂਦਰੀ ਮੰਤਰੀ ਅਤੇ ਮੁਜ਼ੱਫਰਨਗਰ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਸੰਜੀਵ ਬਾਲਿਆਨ ਦੇ ਕਾਫਲੇ ’ਤੇ ਸ਼ਨਿਚਰਵਾਰ ਰਾਤ ਨੂੰ ਉਨ੍ਹਾਂ ਦੇ ਚੋਣ ਪ੍ਰਚਾਰ ਦੌਰਾਨ ਹਮਲਾ ਕੀਤਾ ਗਿਆ। ਇਹ ਜਾਣਕਾਰੀ ਪੁਲੀਸ ਨੇ ਸਾਂਝੀ ਕੀਤੀ ਹੈ। ਰਿਪੋਰਟਾਂ ਮੁਤਾਬਕ ਇਕ ਸਮੂਹ ਨੇ ਉਨ੍ਹਾਂ ਦੀਆਂ ਗੱਡੀਆਂ ’ਤੇ ਪਥਰਾਅ ਕੀਤਾ। ਹਾਲਾਂਕਿ ਇਸ ਹਮਲੇ ਵਿਚ ਭਾਜਪਾ ਆਗੂ ਨੂੰ ਕੋਈ ਸੱਟ ਫੇਟ ਨਹੀਂ ਲੱਗੀ ਤੇ ਉਹ ਸੁਰੱਖਿਅਤ ਹਨ। ਮੁਜ਼ੱਫਰਨਗਰ ਦੇ ਪੁਲੀਸ ਸੁਪਰਡੈਂਟ ਸਤਿਆਨਾਰਾਇਣ ਪ੍ਰਜਾਪਤੀ ਨੇ ਦੱਸਿਆ ਕਿ ਰਾਤ ਕਰੀਬ 8:30 ਵਜੇ ਉਨ੍ਹਾਂ ਨੂੰ ਖਤੌਲੀ ਪੁਲੀਸ ਸਰਕਲ ਅਧੀਨ ਪੈਂਦੇ ਪਿੰਡ ਮਦਕਰੀਮਪੁਰ ਤੋਂ ਪੱਥਰਬਾਜ਼ੀ ਦੀ ਸੂਚਨਾ ਮਿਲੀ। ਭਾਜਪਾ ਉਮੀਦਵਾਰ ਵੱਲੋਂ ਇਸ ਪਿੰਡ ਵਿੱਚ ਇੱਕ ਜਨਤਕ ਮੀਟਿੰਗ ਕੀਤੀ ਜਾ ਰਹੀ ਸੀ। ਇਸ ਜਨਤਕ ਮੀਟਿੰਗ ਦੌਰਾਨ ਕੁਝ ਸਮਾਜ ਵਿਰੋਧੀ ਅਨਸਰਾਂ ਵੱਲੋਂ ਪਹਿਲਾਂ ਨਾਅਰੇਬਾਜ਼ੀ ਕੀਤੀ ਗਈ ਅਤੇ ਫਿਰ ਬਾਹਰ ਖੜ੍ਹੇ ਵਾਹਨਾਂ ’ਤੇ ਪਥਰਾਅ ਕੀਤਾ ਗਿਆ।
Advertisement
Advertisement