For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦੇ ਕਾਫ਼ਲੇ ’ਤੇ ਪਥਰਾਅ

07:12 AM Apr 01, 2024 IST
ਕੇਂਦਰੀ ਮੰਤਰੀ ਸੰਜੀਵ ਬਾਲਿਆਨ ਦੇ ਕਾਫ਼ਲੇ ’ਤੇ ਪਥਰਾਅ
Advertisement

ਮੁਜ਼ੱਫਰਨਗਰ, 31 ਮਾਰਚ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਮੁਜ਼ੱਫਰਨਗਰ ਤੋਂ ਲੋਕ ਸਭਾ ਉਮੀਦਵਾਰ ਸੰਜੀਵ ਬਾਲਿਆਨ ਦੇ ਕਾਫ਼ਲੇ ’ਤੇ ਸ਼ਨਿਚਰਵਾਰ ਰਾਤ ਕੁਝ ਲੋਕਾਂ ਨੇ ਹਮਲਾ ਕਰ ਦਿੱਤਾ। ਪੁਲੀਸ ਮੁਤਾਬਕ ਚੋਣ ਪ੍ਰਚਾਰ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਨੇ ਬਾਲਿਆਨ ਦੇ ਕਾਫ਼ਲੇ ’ਤੇ ਪਥਰਾਅ ਕੀਤਾ। ਉਂਜ ਭਾਜਪਾ ਆਗੂ ਸੁਰੱਖਿਅਤ ਹਨ। ਐੱਸਪੀ ਸਤਿਆਨਰਾਇਣ ਪ੍ਰਜਾਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਮਦਕਰੀਮਪੁਰ ਪਿੰਡ ’ਚ ਪਥਰਾਅ ਹੋਣ ਬਾਰੇ ਸੂਚਨਾ ਮਿਲੀ ਸੀ। ਜਦੋਂ ਉਹ ਪਿੰਡ ਪਹੁੰਚੇ ਤਾਂ ਪਤਾ ਲੱਗਾ ਕਿ ਭਾਜਪਾ ਦੀ ਰੈਲੀ ਦੌਰਾਨ ਪਹਿਲਾਂ ਕੁਝ ਲੋਕਾਂ ਨੇ ਨਾਅਰੇਬਾਜ਼ੀ ਕੀਤੀ ਸੀ ਅਤੇ ਫਿਰ ਬਾਹਰ ਖੜ੍ਹੇ ਵਾਹਨਾਂ ’ਤੇ ਉਨ੍ਹਾਂ ਪਥਰਾਅ ਕੀਤਾ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੁਧੀਰ ਸੈਣੀ ਨੇ ਕਿਹਾ ਕਿ ਘਟਨਾ ’ਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ ਤੇ ਛੇ-ਸੱਤ ਵਾਹਨ ਨੁਕਸਾਨੇ ਗਏ। ਉਨ੍ਹਾਂ ਦਾਅਵਾ ਕੀਤਾ ਕਿ ਵਿਰੋਧੀ ਧਿਰਾਂ ਸੰਜੀਵ ਬਾਲਿਆਨ ਦੀ ਵਧ ਰਹੀ ਮਕਬੂਲੀਅਤ ਤੋਂ ਡਰ ਗਈਆਂ ਹਨ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×