ਚੋਣ ਰੈਲੀ ਵਿੱਚ ਬੋਲਦਿਆਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਬੇਹੋਸ਼ ਹੋਏ
06:34 AM Apr 25, 2024 IST
Advertisement
ਯਵਾਤਮਾਲ (ਮਹਾਰਾਸ਼ਟਰ): ਕੇਂਦਰੀ ਮੰਤਰੀ ਨਿਤਿਨ ਗਡਕਰੀ ਪੂਰਬੀ ਮਹਾਰਾਸ਼ਟਰ ਦੇ ਯਵਾਤਮਾਲ ਜ਼ਿਲ੍ਹੇ ’ਚ ਰੈਲੀ ’ਚ ਬੋਲਦੇ ਹੋਏ ਬੇਹੋਸ਼ ਹੋ ਗਏ। ਜਾਣਕਾਰੀ ਅਨੁਸਾਰ ਭਾਜਪਾ ਆਗੂ ਪੁਸਾਦ ’ਚ ਚੋਣ ਪ੍ਰਚਾਰ ਕਰ ਰਹੇ ਸਨ ਜੋ ਯਵਾਤਮਾਲ-ਵਾਸ਼ਿਮ ਲੋਕ ਸਭਾ ਹਲਕੇ ਅਧੀਨ ਆਉਂਦਾ ਹੈ। ਇਥੇ ਸਟੇਜ ’ਤੇ ਭਾਸ਼ਣ ਦਿੰਦਿਆਂ ਉਹ ਬੇਹੋਸ਼ ਹੋ ਗਏ ਉਨ੍ਹਾਂ ਦੇ ਨਾਲ ਮੌਜੂਦ ਸੁਰੱਖਿਆ ਕਰਮਚਾਰੀ ਉਨ੍ਹਾਂ ਨੂੰ ਸਟੇਜ ਤੋਂ ਬਾਹਰ ਲੈ ਗਏ। ਕੁਝ ਮਿੰਟਾਂ ਬਾਅਦ ਠੀਕ ਹੋਣ ’ਤੇ ਉਨ੍ਹਾਂ ਆਪਣਾ ਭਾਸ਼ਣ ਪੂਰਾ ਕੀਤਾ। ਇਸ ਸਬੰਧੀ 66 ਸਾਲਾ ਆਗੂ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ, ‘‘ਮਹਾਰਾਸ਼ਟਰ ਦੇ ਪੁਸਾਦ ਵਿਖੇ ਰੈਲੀ ਵਿਚ ਗਰਮੀ ਕਾਰਨ ਮੈਂ ਬੇਚੈਨੀ ਮਹਿਸੂਸ ਕੀਤੀ। ਪਰ ਹੁਣ ਮੈਂ ਪੂਰੀ ਤਰ੍ਹਾਂ ਠੀਕ ਹਾਂ।’’ -ਪੀਟੀਆਈ
Advertisement
Advertisement