ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਦੀ ਮਾਂ ਮਾਧਵੀ ਰਾਜੇ ਦਾ ਦੇਹਾਂਤ

07:06 AM May 16, 2024 IST
ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਕੋਲ ਅਫਸੋਸ ਪ੍ਰਗਟਾਉਂਦੇ ਹੋਏ ਭਾਜਪਾ ਆਗੂ ਸ਼ਿਵਰਾਜ ਚੌਹਾਨ। -ਫੋਟੋ: ਪੀਟੀਆਈ

ਨਵੀਂ ਦਿੱਲੀ, 15 ਮਈ
ਕੇਂਦਰੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਦੀ ਮਾਂ ਮਾਧਵੀ ਰਾਜੇ ਸਿੰਧੀਆ ਦਾ ਅੱਜ ਦਿੱਲੀ ਦੇ ਏਮਜ਼ ਵਿੱਚ ਦੇਹਾਂਤ ਹੋ ਗਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਮਾਧਵੀ ਰਾਜੇ ਸਿੰਧੀਆ ਨੇ ਅੱਜ ਸਵੇਰੇ 9.28 ਵਜੇ ਆਖਰੀ ਸਾਹ ਲਿਆ। ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ ’ਤੇ ਸਨ। ਸੂਤਰਾਂ ਨੇ ਕਿਹਾ ਕਿ ਗਵਾਲੀਅਰ ਦੇ ਸ਼ਾਹੀ ਘਰਾਣੇ ਦੀ ਰਾਜਮਾਤਾ ਮਾਧਵੀ ਰਾਜੇ ਸਿੰਧੀਆ ਦਾ ਪਿਛਲੇ ਤਿੰਨ ਮਹੀਨਿਆਂ ਤੋਂ ਏਮਜ਼ ’ਚ ਇਲਾਜ ਚੱਲ ਰਿਹਾ ਸੀ। ਉਹ ਨਿਮੂਨੀਆ ਤੋਂ ਇਲਾਵਾ ਸੈਪਸਿਸ ਤੋਂ ਵੀ ਪੀੜਤ ਸਨ। ਪਿਛਲੇ ਦੋ ਹਫ਼ਤਿਆਂ ਤੋਂ ਉਨ੍ਹਾਂ ਦੀ ਹਾਲਤ ਕਾਫ਼ੀ ਨਾਜ਼ੁਕ ਸੀ। ਕੇਂਦਰੀ ਮੰਤਰੀ ਸਿੰਧੀਆ ਦੇ ਮੀਡੀਆ ਸੈੱਲ ਨੇ ਖ਼ਬਰਾਂ ਦੀ ਪੁਸ਼ਟੀ ਕੀਤੀ ਹੈ। ਦੱਸਣਯੋਗ ਹੈ ਕਿ ਮਾਧਵੀ ਰਾਜੇ ਨੇਪਾਲ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਸਨ ਤੇ 1966 ਵਿੱਚ ਉਨ੍ਹਾਂ ਦਾ ਵਿਆਹ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਮਾਧਵਰਾਓ ਸਿੰਧੀਆ (ਜਿਨ੍ਹਾਂ ਦੀ 2001 ’ਚ ਜਹਾਜ਼ ਹਾਦਸੇ ’ਚ ਮੌਤ ਹੋ ਗਈ ਸੀ) ਨਾਲ ਹੋਇਆ ਸੀ। ਉਨ੍ਹਾਂ ਦੇ ਪਿੱਛੇ ਪਰਿਵਾਰ ’ਚ ਬੇਟਾ ਜਯੋਤਿਰਦਿੱਤਿਆ ਸਿੰਧੀਆ ਤੇ ਬੇਟੀ ਚਿਤਰਾਂਗਦਾ ਰਾਜੇ ਸਿੰਘ ਹਨ। ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਤੇ ਸੀਨੀਅਰ ਕਾਂਗਰਸੀ ਨੇਤਾਵਾਂ ਦਿਗਵਿਜੈ ਸਿੰਘ ਅਤੇ ਕਮਲਨਾਥ ਨੇ ਰਾਜਮਾਤਾ ਮਾਧਵੀ ਰਾਜੇ ਸਿੰਧੀਆ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੁੱਖ ਮੰਤਰੀ ਯਾਦਵ ਨੇ ਰਾਜਮਾਤਾ ਦੇ ਦੇਹਾਂਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ ਹੈ। ਸੂਤਰਾਂ ਮੁਤਾਬਕ ਮਾਧਵੀ ਰਾਜੇ ਸਿੰਧੀਆ ਦੀ ਦੇਹ ਵੀਰਵਾਰ ਸਵੇਰੇ ਗਵਾਲੀਅਰ ਲਿਆਂਦੀ ਜਾਵੇਗੀ ਅਤੇ ਜੈ ਵਿਲਾਸ ਪੈਲੇਸ ਦੇ ਰਾਣੀ ਮਹਿਲ ’ਚ ਲੋਕਾਂ ਦੇ ਦਰਸ਼ਨਾਂ ਲਈ ਰੱਖੀ ਜਾਵੇਗੀ। ਉਨ੍ਹਾਂ ਦੀਆਂ ਅੰਤਿਮ ਰਸਮਾਂ ਵੀਰਵਾਰ ਨੂੰ ਗਵਾਲੀਅਰ ਵਿੱਚ ਅੰਮਾ ਮਹਾਰਾਜ ਕੀ ਛਤਰੀ ’ਚ ਪੂੁਰੀਆਂ ਕੀਤੀਆਂ ਜਾਣਗੀਆਂ। -ਏਜੰਸੀਆਂ

Advertisement

Advertisement