ਯੂਨੀਅਨ ਆਗੂਆਂ ਨੇ ਐਕਸੀਅਨ ਨੂੰ ਮੁਸ਼ਕਲਾਂ ਦੱਸੀਆਂ
ਪੱਤਰ ਪ੍ਰੇਰਕ
ਪਠਾਨਕੋਟ, 10 ਜੁਲਾਈ
ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਦਾ ਵਫ਼ਦ ਵਾਟਰ ਸਪਲਾਈ ਐਂਡ ਸੈਨੀਟੇਸ਼ਨ ਮੰਡਲ-2 ਦੇ ਐਕਸੀਅਨ ਮਹੇਸ਼ ਕੁਮਾਰ ਨੂੰ ਮਿਲਿਆ ਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੀਆਂ। ਇਸ ਮੌਕੇ ਵਫ਼ਦ ਪ੍ਰਧਾਨ ਰਾਜਿੰਦਰ ਕੁਮਾਰ, ਚੇਅਰਮੈਨ ਸਤੀਸ਼ ਸਰਮਾ, ਜਨਰਲ ਸਕੱਤਰ ਸੁਰੇਸ਼ ਸਿੰਘ, ਮੋਹਨ ਸਿੰਘ, ਸੁਰਿੰਦਰ ਸੈਣੀ, ਸੁਰੇਸ਼ ਕੁਮਾਰ, ਰਾਜਨ ਮਨੀ, ਅਜੇ ਕੁਮਾਰ ਆਦਿ ਹਾਜ਼ਰ ਸਨ। ਯੂਨੀਅਨ ਆਗੂਆਂ ਨੇ ਐਕਸੀਅਨ ਨੂੰ ਫੀਲਡ ਮੁਲਾਜ਼ਮਾਂ ਨੂੰ ਆ ਰਹੀਆਂ ਸਮੱਸਿਆਵਾਂ ਬਾਰੇ ਦੱਸਿਆ। ਉਨ੍ਹਾਂ ਮੰਗ ਕੀਤੀ ਕਿ ਜਲ ਸਪਲਾਈ ਯੋਜਨਾਵਾਂ ਉਪਰ ਜ਼ਰੂਰੀ ਸਾਮਾਨ ਉਪਲਭਧ ਕਰਵਾਇਆ ਜਾਵੇ, ਜਲ ਸਪਲਾਈਆਂ ਉੱਪਰ ਮੁਲਾਜ਼ਮਾਂ ਦੀ ਥੁੜ੍ਹ ਨੂੰ ਦੂਰ ਕੀਤਾ ਜਾਵੇ। ਇਸ ਮੌਕੇ ਐਕਸੀਅਨ ਮਹੇਸ਼ ਕੁਮਾਰ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕੀਤੇ ਜਾਣਗੇ। ਇਸ ਵਿੱਚ ਸੇਵਾਮੁਕਤ ਹੋਣ ਵਾਲੇ ਮੁਲਾਜ਼ਮਾਂ ਦੇ ਪੈਨਸ਼ਨ ਕੇਸ ਸਮੇਂ ਸਿਰ ਏਜੀ ਦਫ਼ਤਰ ਚੰਡੀਗੜ੍ਹ ਨੂੰ ਭੇਜ ਦਿੱਤੇ ਜਾਣਗੇ। ਇਸੇ ਤਰ੍ਹਾਂ ਆਊਟਸੋਰਸ ਮੁਲਾਜ਼ਮਾਂ ਨੂੰ ਸੋਧੇ ਹੋਏ ਡੀਸੀ ਰੇਟ ਦਿੱਤੇ ਜਾਣਗੇ ਅਤੇ ਜਲ ਯੋਜਨਾਵਾਂ ਤੇ ਜ਼ਰੂਰੀ ਸਾਮਾਨ ਮੁਹੱਈਆ ਕਰਵਾ ਦਿੱਤਾ ਜਾਵੇਗਾ ਤੇ ਮੁਲਾਜ਼ਮਾਂ ਦੀ ਥੁੜ੍ਹ ਦੂਰ ਕਰਨ ਲਈ ਉੱਚ ਅਧਿਕਾਰੀਆਂ ਨੂੰ ਇਸੇ ਹਫ਼ਤੇ ਲਿਖ ਕੇ ਭੇਜਿਆ ਜਾਵੇਗਾ। ਪਿਆਰਾ ਸਿੰਘ ਫਿਟਰ ਦਾ ਐਲਟੀਸੀ ਦਾ ਬਿੱਲ ਪਾਸ ਹੋਣ ਲਈ ਖਜ਼ਾਨਾ ਦਫ਼ਤਰ ਨੂੰ ਜਲਦੀ ਭੇਜ ਦਿੱਤਾ ਜਾਵੇਗਾ।