ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰੀ ਅੰਤ੍ਰਿਮ ਬਜਟ ਰਾਸ਼ਟਰ ਨਿਰਮਾਣ ’ਤੇ ਕੇਂਦਰਿਤ: ਜਾਖੜ

08:30 AM Feb 02, 2024 IST

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਫਰਵਰੀ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਵੱਲੋਂ ਪੇਸ਼ ਕੀਤੇ ਗਏ ਅੰਤ੍ਰਿਮ ਬਜਟ ਨੂੰ ਰਾਸ਼ਟਰ ਨਿਰਮਾਣ ’ਤੇ ਕੇਂਦਰਿਤ ਕਰਾਰ ਦਿੱਤਾ ਹੈ। ਇੱਥੇ ਅੱਜ ਸ੍ਰੀ ਜਾਖੜ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਤੇ 140 ਕਰੋੜ ਭਾਰਤੀਆਂ ਦਾ ਭਰੋਸਾ ਹੈ ਅਤੇ ਇਸ ਬਜਟ ਵਿੱਚ ਅੱਗੇ ਵਧ ਰਹੇ ਭਾਰਤ ਦਾ ਦ੍ਰਿਸ਼ਟੀਕੋਣ ਝਲਕਦਾ ਹੈ। ਉਨ੍ਹਾਂ ਕਿਹਾ ਕਿ ਚੋਣਾਂ ਵਾਲੇ ਸਾਲ ਵਿੱਚ ਤੋਹਫਿਆਂ ਵਾਲੇ ਐਲਾਨਾਂ ਦੀ ਬਜਾਏ ਕੇਂਦਰ ਨੇ ਆਪਣੇ 10 ਸਾਲਾਂ ਦੇ ਰਿਕਾਰਡ ਅਨੁਸਾਰ ਦੇਸ਼ ਹਿੱਤ ਵਾਲਾ ਬਜਟ ਪੇਸ਼ ਕੀਤਾ ਹੈ ਅਤੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਭਰਮਾਊ ਐਲਾਨ ਨਾ ਕਰਨ ਤੋਂ ਵਿਰੋਧੀ ਧਿਰ ਹੈਰਾਨ ਹੈ।

Advertisement

Advertisement