For the best experience, open
https://m.punjabitribuneonline.com
on your mobile browser.
Advertisement

ਸੀਡੀਪੀਓ ਦੇ ਹੱਕ ਵਿੱਚ ਆਈ ਯੂਨੀਅਨ

06:45 AM Jul 30, 2024 IST
ਸੀਡੀਪੀਓ ਦੇ ਹੱਕ ਵਿੱਚ ਆਈ ਯੂਨੀਅਨ
ਜਾਣਕਾਰੀ ਦਿੰਦੇ ਹੋਏ ਸੀਡੀਪੀਓ, ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰਜ਼ ਯੂਨੀਅਨ ਦੇ ਮੈਂਬਰ।
Advertisement

ਐੱਨਪੀ ਧਵਨ
ਪਠਾਨਕੋਟ, 29 ਜੁਲਾਈ
ਅੱਜ ਸੀਡੀਪੀਓ, ਸੁਪਰਵਾਈਜ਼ਰ ਅਤੇ ਆਂਗਣਵਾੜੀ ਵਰਕਰਜ਼ ਯੂਨੀਅਨ ਦਾ ਵਫ਼ਦ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ ਨੂੰ ਮਿਲਿਆ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਨੂੰ ਭੇਜਣ ਲਈ ਮੰਗ ਪੱਤਰ ਸੌਂਪਿਆ। ਇਸ ਮੌਕੇ ਸੀਡੀਪੀਓ ਰੇਣੂ ਬਾਲਾ, ਸੀਡੀਪੀਓ ਰਛਪਾਲ ਕੌਰ, ਸੁਪਰਵਾਈਜ਼ਰ ਸੁਨੀਤਾ, ਸ਼ੀਲਾ, ਕਮਲੇਸ਼, ਉਰਮਿਲਾ, ਸੰਦੇਸ਼, ਜਸਬੀਰ, ਸੁਲੇਖਾ, ਰੇਖਾ ਹਾਜ਼ਰ ਸਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੀਡੀਪੀਓ ਵਰਿੰਦਰ ਕੁਮਾਰ ਗਿੱਲ ਨੇ ਦੱਸਿਆ ਕਿ 26 ਜੁਲਾਈ ਨੂੰ ਰਈਆ ਦੇ ਸੀਡੀਪੀਓ ਵਿਕਰਮਜੀਤ ਸਿੰਘ ਨੂੰ ਬਿਨਾਂ ਕਿਸੇ ਕਾਰਨ ਮੁਅੱਤਲ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਵਿੱਚ ਆਉਣ ਵਾਲਾ ਕੁਝ ਸਾਮਾਨ ਜੋ ਖਾਣ ਯੋਗ ਨਹੀਂ ਸੀ, ਬਾਰੇ ਸਬੰਧਤ ਸੀਡੀਪੀਓ ਵਿਕਰਮਜੀਤ ਸਿੰਘ ਨੇ ਰਿਪੋਰਟ ਬਣਾ ਕੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਭੇਜੀ ਸੀ। ਇਸ ’ਤੇ ਰਾਸ਼ਨ ਸਮੱਗਰੀ ਬਣਾਉਣ ਵਾਲੀ ਫਰਮ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉੱਚ ਅਧਿਕਾਰੀਆਂ ਵੱਲੋਂ ਸੀਡੀਪੀਓ ਨੂੰ ਹੀ ਮੁਅੱਤਲ ਕਰ ਦਿੱਤਾ ਗਿਆ ਜੋ ਕਿ ਇੱਕ ਨਿੰਦਣਯੋਗ ਗੱਲ ਹੈ। ਉਨ੍ਹਾਂ ਕਿਹਾ ਕਿ ਜੋ ਸਾਮਾਨ ਆਂਗਣਵਾੜੀ ਵਿੱਚ ਛੋਟੇ ਬੱਚਿਆਂ, ਗਰਭਵਤੀ ਔਰਤਾਂ ਲਈ ਆਉਂਦਾ ਹੈ, ਜੇ ਉਹ ਸਹੀ ਨਹੀਂ ਹੈ ਤਾਂ ਉਸ ਨਾਲ ਬੱਚਿਆਂ, ਗਰਭਵਤੀ ਔਰਤਾਂ ਦੀ ਸਿਹਤ ’ਤੇ ਬੁਰਾ ਪ੍ਰਭਾਵ ਪੈ ਸਕਦਾ ਹੈ, ਪਰ ਇੱਥੇ ਮਾਲ ਸਪਲਾਈ ਕਰਨ ਵਾਲੀ ਫਰਮ ਖ਼ਿਲਾਫ਼ ਕਾਰਵਾਈ ਕਰਨ ਦੀ ਬਜਾਏ ਉੱਚ ਅਧਿਕਾਰੀਆਂ ਨੇ ਸੀਡੀਪੀਓ ਨੂੰ ਮੁਅੱਤਲ ਕਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਸਾਰੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਸਬੰਧਤ ਸੀਡੀਪੀਓ ਨੂੰ ਬਹਾਲ ਕੀਤਾ ਜਾਵੇ।

Advertisement

Advertisement
Advertisement
Author Image

sukhwinder singh

View all posts

Advertisement