ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੇਂਦਰੀ ਗ੍ਰਹਿ ਮੰਤਰੀ Amit Shah ਵੱਲੋਂ Nitish Kumar ਦੀ ਰਿਹਾਇਸ਼ ’ਤੇ NDA ਆਗੂਆਂ ਨਾਲ ਮੁਲਾਕਾਤ

07:16 PM Mar 30, 2025 IST
featuredImage featuredImage
Patna: Union Home Minister Amit Shah, Bihar Chief Minister Nitish Kumar, Bihar BJP President Dilip Jaishwal, Union Ministers Chirag Paswan, Jitan Ram Manjhi and Lalan Singh, Rashtriya Lok Morcha National President Upendra Kushwaha and other leaders during an NDA meeting for upcoming Bihar Assembly elections, in Patna, Sunday, March 30,2025. (PTI Photo) (PTI03_30_2025_000348B)
ਪਟਨਾ , 30 ਮਾਰਚ
ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਸੂਬੇ ਵਿੱਚ ਐੱਨਡੀਏ (NDA) ਭਾਈਵਾਲਾਂ ਨਾਲ ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਦੇ ਸਬੰਧੀ ਰਣਨੀਤੀ ’ਤੇ ਚਰਚਾ ਕੀਤੀ। ਇਹ ਮੀਟਿੰਗ ਮੁੱਖ ਮੰਤਰੀ (ਜੋ ਜਨਤਾ ਦਲ (ਯੂ) ਦੇ ਮੁਖੀ ਹਨ) ਦੀ 1, Anne Marg ਸਥਿਤ ਸਰਾਕਾਰੀ ਰਿਹਾਇਸ਼ ’ਤੇ ਹੋਈ।
ਅਮਿਤ ਸ਼ਾਹ ਗੋਪਾਲਗੰਜ ’ਚ ਭਾਜਪਾ ਦੀ ਰੈਲੀ ਨੂੰ ਸੰਬੋਧਨ ਕਰਨ ਮਗਰੋਂ ਮੁੱਖ ਮੰਤਰੀ ਦੀ ਰਿਹਾਇਸ਼ ’ਤੇ ਪਹੁੰਚੇ। JD(U) ਦੇ ਮੁਖੀ ਨੈ  ਅਮਿਤ ਸ਼ਾਹ ਦਾ ਸਵਾਗਤ ਕੀਤਾ। 
ਕੇਂਦਰੀ ਮੰਤਰੀ ਚਿਰਾਗ ਪਾਸਵਾਨ ਜੋ Lok Janshakti Party (Ram Vilas) ਦੇ ਪ੍ਰਧਾਨ ਹਨ, ਨੇ ਮੀਟਿੰਗ ਬਾਰੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਹਾਜੀਪੁਰ ਤੋਂ ਸੰਸਦ ਮੈਂਬਰ ਨੇ ਕਿਹਾ, ‘‘ਇਹ ਚਰਚਾ ਚੋਣਾਂ ਤੋਂ ਪਹਿਲਾਂ ਗੱਠਜੋੜ ਨੂੰ  ਮਜ਼ਬੂਤ ​​ਕਰਨ ਦੇ ਤਰੀਕਿਆਂ ’ਤੇ ਕੇਂਦਰਤ ਸੀ।’’
ਪਾਸਵਾਨ  ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਲੋਕ ਸਭਾ ਚੋਣਾਂ ਵਿੱਚ ਕੀਤੇ ਸ਼ਾਨਦਾਰ ਪ੍ਰਦਰਸ਼ਨ ਦੇ ਹਵਾਲੇ ਨਾਲ ਵਿਧਾਨ ਸਭਾ ਚੋਣਾਂ ਵਿੱਚ ‘ਢੁੱਕਵੀਂ’ ਹਿੱਸੇਦਾਰੀ ਮੰਗੇਗੀ। ਉਨ੍ਹਾਂ ਆਖਿਆ ਕਿ ਇਹ ਮੀਟਿੰਗ ਬਹੁਤ ਜਲਦੀ ਖਤਮ ਹੋ ਗਈ ਕਿਉਂਕਿ  ਏਜੰਡੇ ’ਚ ਕੋਈ ਗੁੰਝਲਦਾਰ ਮੁੱਦਾ ਨਹੀਂ ਸੀ।
ਭਾਜਪਾ ਤੇ ਜਨਤਾ ਦਲ (ਯੂ) ਦੇ ਸੀਨੀਅਰ ਆਗੂਆਂ ਤੋਂ ਇਲਾਵਾ ਮੀਟਿੰਗ ਵਿੱਚ ਕੇਂਦਰੀ ਮੰਤਰੀ Jitan Ram Manjhi (Hindustani Awam Morcha ਦੇ ਪ੍ਰਧਾਨ), ਅਤੇ ਰਾਜ ਸਭਾ ਮੈਂਬਰ Rajya Sabha MP Upendra Kushwaha, ਜੋ ਕਿ ਰਾਸ਼ਟਰੀ ਲੋਕ ਮੋਰਚਾ ਦੇ ਸੰਸਥਾਪਕ ਮੈਂਬਰ (founding president of Rashtriya Lok Morcha) ਹਨ, ਹਾਜ਼ਰ ਸਨ।  -ਪੀਟੀਆਈ
Advertisement
Advertisement