For the best experience, open
https://m.punjabitribuneonline.com
on your mobile browser.
Advertisement

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਚੰਡੀਗੜ੍ਹ ਵਿੱਚ ਰੈਲੀ ਅੱਜ

10:20 PM Jun 29, 2023 IST
ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਚੰਡੀਗੜ੍ਹ ਵਿੱਚ ਰੈਲੀ ਅੱਜ
Advertisement

ਮੁਕੇਸ਼ ਕੁਮਾਰ

Advertisement

ਚੰਡੀਗੜ੍ਹ, 23 ਜੂਨ

ਚੰਡੀਗੜ੍ਹ ਵਿੱਚ ਭਲਕੇ 24 ਜੂਨ ਨੂੰ ਸੈਕਟਰ-34 ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ‘ਪ੍ਰਗਤੀਸ਼ੀਲ ਭਾਰਤ’ ਰੈਲੀ ਕੀਤੀ ਜਾ ਰਹੀ ਹੈ। ਕੇਂਦਰ ਦੀ ਭਾਜਪਾ ਸਰਕਾਰ ਦੇ ਨੌਂ ਸਾਲਾਂ ਦੀਆਂ ਉਪਲਬਧੀਆਂ ਗਿਣਾਉਣ ਲਈ ਦੇਸ਼ ਭਰ ਵਿੱਚ ਛੇੜੀ ਮੁਹਿੰਮ ਤਹਿਤ ਚੰਡੀਗੜ੍ਹ ਵਿੱਚ ਸ਼ਨਿਚਰਵਾਰ ਨੂੰ ਸੈਕਟਰ-34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਰੱਖਿਆ ਮੰਤਰੀ ਸ਼ਾਮ ਪੰਜ ਵਜੇ ਰੈਲੀ ਨੂੰ ਸੰਬੋਧਨ ਕਰਨਗੇ। ਇਸ ਸਬੰਧੀ ਜ਼ੋਰ-ਸ਼ੋਰ ਨਾਲ ਤਿਆਰੀਆਂ ਚੱਲ ਰਹੀਆਂ ਹਨ।

ਰੱਖਿਆ ਮੰਤਰੀ ਦੀ ਸ਼ਨਿਚਰਵਾਰ ਨੂੰ ਚੰਡੀਗੜ੍ਹ ਦੀ ਰੈਲੀ ਲਈ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕਰ ਦਿੱਤੇ ਗਏ ਹਨ। ਪੁਲੀਸ ਨੇ ਰੱਖਿਆ ਮੰਤਰੀ ਦੀ ਰੈਲੀ ਲਈ ਚੰਡੀਗੜ੍ਹ ਸ਼ਹਿਰ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਚੰਡੀਗੜ੍ਹ ਭਾਜਪਾ ਵੱਲੋਂ ਵੀ ਪੂਰੇ ਦਿਨ ਬੈਠਕਾਂ ਦਾ ਦੌਰਾ ਜਾਰੀ ਰਿਹਾ।

ਚੰਡੀਗੜ੍ਹ ਪੁਲੀਸ ਵੱਲੋਂ ਰੈਲੀ ਕਰ ਕੇ ਸ਼ਹਿਰ ਵਾਸੀਆਂ ਲਈ ਟਰੈਫਿਕ ਐਡਵਾਇਜ਼ਰੀ ਜਾਰੀ ਕੀਤੀ ਹੈ। ਰੱਖਿਆ ਮੰਤਰੀ ਦੇ ਦੌਰੇ ਲਈ ਬਣਾਏ ਟਰੈਫਿਕ ਰੂਟ ਲਈ ਅੱਜ ਚੰਡੀਗੜ੍ਹ ਪੁਲੀਸ ਨੇ ਇੱਕ ਰਿਹਰਸਲ ਵੀ ਕੀਤੀ।

ਉਧਰ, ਦੂਜੇ ਪਾਸੇ ਇਸ ਰੈਲੀ ਕਰ ਕੇ ਸ਼ਹਿਰ ਵਿੱਚ ਸਿਆਸਤ ਭਖ ਗਈ ਹੈ। ਰੈਲੀ ਕਾਰਨ ਵਿਰੋਧੀ ਪਾਰਟੀਆਂ ‘ਆਪ’ ਅਤੇ ਕਾਂਗਰਸ ਨੇ ਭਾਜਪਾ ਨੂੰ ਘੇਰਦੇ ਹੋਏ ਕਈ ਸਵਾਲ ਕੀਤੇ ਹਨ। ‘ਆਪ’ ਦੇ ਕੌਂਸਲਰ ਕੁਲਦੀਪ ਟੀਟਾ ਨੇ ਕਿਹਾ ਕਿ ਚੰਡੀਗੜ੍ਹ ਰੈਲੀ ਕਰਨ ਲਈ ਆ ਰਹੇ ਰੱਖਿਆ ਮੰਤਰੀ ਰਾਜਨਾਥ ਸਿੰਘ ਪਹਿਲਾਂ ਡੱਡੂ ਮਾਜਰਾ ਦਾ ਦੌਰਾ ਕਰਨ ਤਾਂ ਕਿ ਉਨ੍ਹਾਂ ਨੂੰ ਚੰਡੀਗੜ੍ਹ ਦੀ ਅਸਲੀਅਤ ਪਤਾ ਲੱਗੇ। ਸ੍ਰੀ ਟੀਟਾ ਨੇ ਕਿਹਾ ਕਿ ਕਾਸ਼ ਭਾਜਪਾ ਦੇ ਮੇਅਰ ਅਤੇ ਆਗੂ ਡੰਪਿੰਗ ਗਰਾਊਂਡ ਦੇ ਹੱਲ ਲਈ ਵੀ ਓਨੇ ਹੀ ਗੰਭੀਰ ਹੁੰਦੇ, ਜਿੰਨਾ ਕੇਂਦਰੀ ਮੰਤਰੀ ਦੀ ਰੈਲੀ ਲਈ ਹਨ। ਸ੍ਰੀ ਟੀਟਾ ਨੇ ਕਿਹਾ ਕਿ ਹੁਣ ਭਾਜਪਾ ਨੇ ਇੱਥੇ ਇੱਕ ਹੋਰ ਗਾਰਬੇਜ ਪ੍ਰਾਸੈਸਿੰਗ ਪਲਾਂਟ ਲਗਾ ਕੇ ਲੋਕਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣ ਦਾ ਕੰਮ ਕੀਤਾ ਹੈ।

ਇਸੇ ਤਰ੍ਹਾਂ ਚੰਡੀਗੜ੍ਹ ਮਹਿਲਾ ਕਾਂਗਰਸ ਨੇ ਵੀ ਰੈਲੀ ਲਈ ਭਾਜਪਾ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਭਾਜਪਾ ਨੂੰ ਡੱਡੂ ਮਾਜਰਾ ਡੰਪਿੰਗ ਗਰਾਊਂਡ ਦੇ ਨੇੜੇ ਕੇਂਦਰੀ ਰੱਖਿਆ ਮੰਤਰੀ ਦੀ ਰੈਲੀ ਕਰਨੀ ਦੀ ਹਿੰਮਤ ਕਰਨੀ ਚਾਹੀਦੀ ਸੀ। ਉਨ੍ਹਾਂ ਸਵਾਲ ਕੀਤਾ ਕਿ ਕੀ ਕੇਂਦਰੀ ਮੰਤਰੀ ਡੱਡੂਮਾਜਰਾ ਡੰਪਿੰਗ ਗਰਾਊਂਡ ਦੀ ਪ੍ਰਦੂਸ਼ਿਤ ਹਵਾ ਤੋਂ ਡਰਦੇ ਹਨ। ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਅਤੇ ਚੰਡੀਗੜ੍ਹ ਤੋਂ ਸੰਸਦ ਮੈਂਬਰ ਕਿਰਨ ਖੇਰ ਨੂੰ ਕਿਹਾ ਹੈ ਕਿ ਜੇ ਉਨ੍ਹਾਂ ਨੂੰ ਡੰਪਿੰਗ ਗਰਾਊਂਡ ਨੇੜੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰੈਲੀ ਕਰਨੀ ਚਾਹੀਦੀ ਸੀ। ਉਨ੍ਹਾਂ ਨੇ ਕਿਹਾ ਕਿ ਭਾਜਪਾ ਪ੍ਰਧਾਨ ਅਤੇ ਸੰਸਦ ਮੈਂਬਰ ਆਪਣੀ ਕੁਰਸੀ ਖੁਸਣ ਦੇ ਡਰੋਂ ਅਜਿਹਾ ਨਹੀਂ ਕਰ ਸਕਦੇ। ਦੀਪਾ ਦੂਬੇ ਨੇ ਕਿਹਾ ਕਿ ਭਾਜਪਾ ਦੇ ਕੇਂਦਰੀ ਮੰਤਰੀਆਂ ਨੇ ਇਸ ਸਾਲ ਵਿੱਚ ਦੌਰੇ ਕਰ ਕੇ ਸ਼ਹਿਰ ਵਾਸੀਆਂ ਨਾਲ ਕਈ ਵਾਅਦੇ ਕੀਤੇ ਸਨ, ਪਰ ਇਕ ਵੀ ਵਾਅਦਾ ਜ਼ਮੀਨੀ ਪੱਧਰ ‘ਤੇ ਪੂਰਾ ਨਹੀਂ ਹੋਇਆ।

ਟਰੈਫਿਕ ਪੁਲੀਸ ਵੱਲੋਂ ਐਡਵਾਈਜ਼ਰੀ ਜਾਰੀ

ਪੁਲੀਸ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਭਲਕੇ ਸ਼ਾਮ ਪੰਜ ਤੋਂ ਰਾਤ ਅੱਠ ਵਜੇ ਤਕ ਕਾਲੀ ਬਾੜੀ ਲਾਈਟ ਪੁਆਇੰਟ ਸੈਕਟਰ-47 ਤੋਂ ਸੈਕਟਰ-31/32-46/47 ਚੌਕ, ਸੈਕਟਰ-32/33-45/46 ਚੌਕ, 33/34-44/45 ਚੌਕ ਅਤੇ 33/34 ਲਾਈਟ ਪੁਆਇੰਟ ਵਾਲੇ ਚੌਕ ਤਕ ਦੇ ਮਾਰਗ ਨੂੰ ਆਮ ਲੋਕਾਂ ਦੇ ਵਾਹਨਾਂ ਦੀ ਆਵਾਜਾਈ ਨੂੰ ਬੰਦ ਰੱਖਿਆ ਜਾਵੇਗਾ। ਇਸ ਤੋਂ ਇਲਾਵਾ ਪ੍ਰਦਰਸ਼ਨੀ ਮੈਦਾਨ ਸੈਕਟਰ-34 ਦੇ ਆਲੇ-ਦੁਆਲੇ ਸਮੇਤ ਸੈਕਟਰ ਦੀਆਂ ਕੁਝ ਅੰਦਰੂਨੀ ਸੜਕਾਂ ‘ਤੇ ਆਵਾਜਾਈ ਨੂੰ ਵੀ ਸੀਮਤ/ਡਾਇਵਰਟ ਕੀਤਾ ਜਾ ਸਕਦਾ ਹੈ। ਪੁਲੀਸ ਨੇ ਰੈਲੀ ਵਿੱਚ ਪੁੱਜਣ ਵਾਲੇ ਮਹਿਮਾਨਾਂ ਨੂੰ ਸੈਕਟਰ 34 ਦੇ ਪ੍ਰਦਰਸ਼ਨੀ ਮੈਦਾਨ ਵਿੱਚ ਸਮਾਗਮ ਵਾਲੀ ਥਾਂ ‘ਤੇ ਆਉਣ ਲਈ ਆਪਣੇ ਵਾਹਨ ਡਾਇਰੈਕਟਰ ਹੈਲਥ ਸਰਵਿਸ ਪੰਜਾਬ ਨੇੜੇ ਅਤੇ ਗੁਰਦੁਆਰਾ ਸਾਹਿਬ ਸੈਕਟਰ-34 ਦੇ ਸਾਹਮਣੇ ਸੈਂਟਰਲ ਲਾਇਬ੍ਰੇਰੀ ਨੇੜੇ ਕੱਚੀ ਪਾਰਕਿੰਗ ਵਿੱਚ ਪਾਰਕ ਕਰਨ ਦੀ ਸਲਾਹ ਦਿੱਤੀ ਹੈ।

ਮੀਂਹ ਕਾਰਨ ਰੈਲੀ ਮੈਦਾਨ ‘ਚ ਪਾਣੀ ਭਰਿਆ

ਮੀਂਹ ਕਾਰਨ ਰੈਲੀ ਵਾਲੇ ਮੈਦਾਨ ਵਿੱਚ ਭਰਿਆ ਮੀਂਹ ਦਾ ਪਾਣੀ।

ਕੇਂਦਰੀ ਰੱਖਿਆ ਮੰਤਰੀ ਦੀ ਭਲਕੇ ਦੀ ਰੈਲੀ ਲਈ ਸੈੱਕਟਰ-34 ਸਥਿਤ ਪ੍ਰਦਰਸ਼ਨੀ ਮੈਦਾਨ ਵਿੱਚ ਤਿਆਰੀਆਂ ਜੰਗੀ ਪੱਧਰ ‘ਤੇ ਜਾਰੀ ਹਨ। ਬੀਤੀ ਰਾਤ ਅਤੇ ਅੱਜ ਤੜਕੇ ਪਏ ਮੀਂਹ ਕਾਰਨ ਰੈਲੀ ਵਾਲੀ ਥਾਂ ਪਾਣੀ ਭਰ ਗਿਆ ਸੀ। ਪ੍ਰਬੰਧਕਾਂ ਵੱਲੋਂ ਇੱਥੇ ਮਿੱਟੀ ਪਾ ਕੇ ਮੈਦਾਨ ਨੂੰ ਠੀਕ ਕਰ ਦਿੱਤਾ ਗਿਆ। ਪਾਣੀ ਭਰਨ ਨਾਲ ਖ਼ਰਾਬ ਹੋਏ ਫੁੱਟਪਾਥਾਂ ਅਤੇ ਸੜਕਾਂ ਦੀ ਵੀ ਮੁਰੰਮਤ ਕੀਤੀ ਜਾ ਰਹੀ ਹੈ।

Advertisement
Tags :
Advertisement
Advertisement
×