ਕੇਂਦਰ ਮੰਤਰੀ ਮੰਡਲ ਵੱਲੋਂ ਸਾਂਝੀ ਯੋਗਤਾ ਪ੍ਰੀਖਿਆ ਲਈ ਕੌਮੀ ਭਰਤੀ ਏਜੰਸੀ ਕਾਇਮ ਕਰਨ ਨੂੰ ਪ੍ਰਵਾਨਗੀ; ਜੈਪੁਰ ਸਣੇ ਤਿੰਨ ਹਵਾਈ ਅੱਡਿਆਂ ਨੂੰ ਲੀਜ਼ ’ਤੇ ਦੇਣ ਦਾ ਫ਼ੈਸਲਾ
03:47 PM Aug 19, 2020 IST
ਨਵੀਂ ਦਿੱਲੀ, 19 ਅਗਸਤ ਕੇਂਦਰੀ ਮੰਤਰੀ ਮੰਡਲ ਨੇ ਅੱਜ ਅਹਿਮ ਫੈਸਲੇ ਤਹਿਤ ਸਾਂਝੀ ਯੋਗਤਾ ਪ੍ਰੀਖਿਆ ਕਰਵਾਉਣ ਲਈ ਕੌਮੀ ਭਰਤੀ ਏਜੰਸੀ ਕਾਇਮ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਦੱਸਿਆ ਕਿ ਇਸ ਦੇ ਨਾਲ ਹੀ ਜਨਤ-ਨਿੱਜੀ ਭਾਈਵਾਲੀ ਤਹਿਤ ਜੈਪੁਰ, ਗੁਹਾਟੀ, ਤਿਰੂਵੰਨਤਪੁਰਮ ਦੇ ਹਵਾਈ ਅੱਡਿਆਂ ਨੂੰ ਲੀਜ਼ ’ਤੇ ਦੇਣ ਦਾ ਫੈਸਲਾ ਕੀਤਾ ਹੈ।ਇਸ ਵੇਲੇ ਦੇਸ਼ ਵਿੱਚ ਸਰਕਾਰੀ ਨੌਕਰੀਆਂ ਲਈ ਵੱਖ ਵੱਖ 20 ਏਜੰਸੀਆਂ ਹਨ ਤੇ ਹੁਣ ਰੇਲਵੇ, ਬੈਂਕ ਤੇ ਸਟਾਫ ਸਿਲੈਕਸ਼ਨ ਸਭ ਇਸ ਵਿੱਚ ਸ਼ਾਮਲ ਹੋ ਜਾਣਗੇ। ਮੰਤਰੀ ਨੇ ਕਿਹਾ ਕਿ ਨੌਕਰੀਆਂ ਲਈ ਨੌਜਵਾਨਾਂ ਨੂੰ ਬਹੁਤ ਸਾਰੇ ਟੈਸਟ ਦੇਣੇ ਪੈਂਦੇ ਹਨ ਹੁਣ ਅਜਿਹਾ ਨਹੀਂ ਕਰਨਾ ਪਵੇਗਾ।
Advertisement
Advertisement