ਰੇਲ ਲਾਈਨ ਤੋਂ ਅਣਪਛਾਤੀ ਲਾਸ਼ ਮਿਲੀ
08:48 AM Jan 12, 2025 IST
ਪੱਤਰ ਪ੍ਰੇਰਕ
ਫਿਲੌਰ, 11 ਜਨਵਰੀ
ਪਿੰਡ ਸੰਗਤਪੁਰ ਨੇੜੇ ਰੇਲ ਲਾਈਨ ਤੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਜੀਆਰਪੀ ਚੌਕੀ ਇੰਚਾਰਜ ਐੱਸਆਈ ਦੀਦਾਰ ਸਿੰਘ ਅਤੇ ਹੌਲਦਾਰ ਜਗਦੀਪ ਸਿੰਘ ਨੇ ਦੱਸਿਆ ਕਿ ਫਿਲੌਰ ਦੇ ਨਜ਼ਦੀਕੀ ਪਿੰਡ ਸੰਗਤਪੁਰਾ ਦੇ ਖੇਤਾਂ ਵਿੱਚ ਰੇਲਵੇ ਲਾਈਨਾਂ ਨੇੜਿਉਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ ਜਿਸ ਦੀ ਪਛਾਣ ਨਹੀਂ ਹੋ ਸਕੀ। ਉਸ ਦੀ ਉਮਰ ਕਰੀਬ 35- 40 ਸਾਲ, ਸਿਰ ਤੋਂ ਮੋਨਾ, ਦਾੜ੍ਹੀ ਮੁੱਛਾਂ ਕੁਤਰਾਈਆਂ ਹੋਈਆਂ ਹਨ ਜਿਸ ਦੇ ਸੰਤਰੀ ਗ੍ਰੇ ਰੰਗ ਅਤੇ ਕਰੀਮ ਰੰਗ ਦੀ ਲਾਈਨਾਂ ਵਾਲੀ ਕੋਟੀ ਪਾਈ ਹੋਈ ਹੈ ਅਤੇ ਗ੍ਰੇ ਰੰਗ ਦੀ ਲੋਈ ਲਈ ਹੈ। ਮ੍ਰਿਤਕ ਦੀ ਲਾਸ਼ ਸ਼ਨਾਖਤ ਲਈ 72 ਘੰਟੇ ਸਿਵਲ ਹਸਪਤਾਲ ਫਿਲੌਰ ਵਿੱਚ ਰੱਖ ਕੇ ਉਸ ਦੇ ਵਾਰਸਾਂ ਦੀ ਭਾਲ ਕੀਤੀ ਜਾ ਰਹੀ ਹੈ।
Advertisement
Advertisement