ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨਹਿਰ ਕੰਢਿਓਂ ਮਿਲੀਆਂ ਸ਼ਰਾਬ ਦੀਆਂ ਜ਼ਮੀਨਦੋਜ਼ ਭੱਠੀਆਂ

07:50 AM Apr 25, 2024 IST

ਇਕਬਾਲ ਸਿੰਘ ਸ਼ਾਂਤ
ਲੰਬੀ, 24 ਅਪਰੈਲ
ਪਿੰਡ ਕੱਟਿਆਂਵਾਲੀ ’ਚ ਸ਼ਰਾਬ ਦੀਆਂ ਜ਼ਮੀਨਦੋਜ਼ ਭੱਠੀਆਂ ਤੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ 30 ਦਿਨਾਂ ’ਚ ਦੂਜੀ ਵਾਰ ਹਜ਼ਾਰਾਂ ਲਿਟਰ ਲਾਹਣ ਬਰਾਮਦ ਹੋਇਆ ਹੈ। ਇਸ ਦੇ ਬਾਵਜੂਦ ਸਬ-ਡਿਵੀਜ਼ਨ ਲੰਬੀ ਪੁਲੀਸ ਦੇ ਹੱਥ ਖਾਲੀ ਹਨ। ਪੁਲੀਸ ਅਤੇ ਆਬਕਾਰੀ ਵਿਭਾਗ ਦੀਆਂ ਕੋਸ਼ਿਸ਼ਾਂ ਨਹਿਰ ਕੰਢੇ ਚਾਲੂ ਜ਼ਮੀਨਦੋਜ਼ ਭੱਠੀਆਂ ਦੇ ਲਾਹਣ ਨੂੰ ਨਸ਼ਟ ਕਰਨ ਤੱਕ ਸੀਮਤ ਹਨ। ਅੱਜ ਵੀ ਪੁਲੀਸ ਨੇ ਤਲਾਸ਼ੀ ਮੁਹਿੰਮ ’ਚ 15 ਹਜ਼ਾਰ ਲਿਟਰ ਲਾਹਣ ਤੇ ਹੋਰ ਸਮਾਨ ਫੜਿਆ ਹੈ। ਬੀਤੀ 26 ਮਾਰਚ ਨੂੰ ਤਲਾਸ਼ੀ ਮੁਹਿੰਮ ’ਚ ਜ਼ਮੀਨਦੋਜ਼ ਚਾਲੂ ਭੱਠੀਆਂ ਫੜ ਕੇ 22 ਹਜ਼ਾਰ ਲਿਟਰ ਲਾਹਣ ਬਰਾਮਦ ਕੀਤਾ ਸੀ। ਦੋਵੇਂ ਵਾਰ ਇੱਕ ਵੀ ਸ਼ਰਾਬ ਕਸੀਦਕਾਰ ਜਾਂ ਤਸਕਰ ਹੱਥ ਨਹੀਂ ਲੱਗਿਆ। ਸਥਾਨਕ ਲੋਕਾਂ ਅਨੁਸਾਰ ਇਸ ਗ਼ੈਰਕਾਨੂੰਨੀ ਧੰਦੇ ਦੇ ਵਧਣ-ਫੁੱਲਣ ’ਚ ਨਹਿਰ ਵਿਭਾਗ ਦੀ ਲਾਪਰਵਾਹੀ ਵੀ ਹੈ। ਸਰਕੰਡਿਆਂ ਵਾਲੀ ਜ਼ਮੀਨ ਨੂੰ ਨਾਜਾਇਜ਼ ਧੰਦੇ ਲਈ ਖੁੱਲ੍ਹੇਆਮ ਵਰਤਿਆ ਜਾ ਰਿਹਾ ਹੈ। ਵਿਭਾਗ ਵੱਲੋਂ ਨਸ਼ਿਆਂ ਦੇ ਖਾਤਮੇ ਖਾਤਰ ਨਹਿਰੀ ਕੰਢਾ ਪੱਧਰਾ ਕਰ ਕੇ ਸਰਕੰਡਿਆਂ ਦੇ ਪੁਖਤਾ ਹੱਲ ਦੀ ਢੁੱਕਵੀਂ ਕੋਸ਼ਿਸ਼ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਅਸ਼ਪਾਲਾਂ ਨਹਿਰ ਕੰਢੇ ਲਗਪਗ 6-7 ਕਿਲੋਮੀਟਰ ਲੰਮੇ ਰਕਬੇ ਵਿੱਚ 10-12 ਫੁੱਟ ਉੱਚੇ ਖੜ੍ਹੇ ਸਰਕੰਡੇ ਗੈਰਕਾਨੂੰਨੀ ਧੰਦੇ ਦੀ ਮੂਲ ਤਾਕਤ ਹਨ।
ਡੀਐੱਸਪੀ ਫਤਿਹ ਸਿੰਘ ਨੇ ਦੱਸਿਆ ਕਿ ਆਬਕਾਰੀ ਵਿਭਾਗ ਵੱਲੋਂ 15 ਹਜ਼ਾਰ ਲਿਟਰ ਲਾਹਣ ਮੌਕੇ ’ਤੇ ਨਸ਼ਟ ਕੀਤਾ ਗਿਆ। ਡੀਐੱਸਪੀ ਨੇ ਕਿਹਾ ਕਿ ਪਿਛਲੀ ਤਲਾਸ਼ੀ ਮੁਹਿੰਮ ਮੌਕੇ ਵੀ ਨਹਿਰ ਵਿਭਾਗ ਨੂੰ ਸਰਕੰਡੇ ਖ਼ਤਮ ਕਰਨ ਲਈ ਪੱਤਰ ਲਿਖਿਆ ਗਿਆ ਸੀ। ਦੂਜੇ ਪਾਸੇ, ਨਹਿਰ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਨਹੀਂ ਬਣ ਸਕਿਆ।

Advertisement

Advertisement
Advertisement