ਅੰਡਰਬ੍ਰਿਜ ਦੀ ਮੁਰੰਮਤ ਦਾ ਕੰਮ ਸ਼ੁਰੂ ਕਰਵਾਇਆ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 8 ਫਰਵਰੀ
ਵਿਧਾਇਕ ਨੀਨਾ ਮਿੱਤਲ ਨੇ ਮਿਨੀ ਸਕੱਤਰੇਤ ਨੇੜੇ ਬਣੇ ਅੰਡਰਬ੍ਰਿਜ ਦੀ ਮੁਰੰਮਤ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਵਿਧਾਇਕ ਮਿੱਤਲ ਨੇ ਦੱਸਿਆ ਕਿ ਕਾਫ਼ੀ ਲੰਬੇ ਸਮੇਂ ਤੋਂ ਇਸ ਬ੍ਰਿਜ ਦੀ ਮੁਰੰਮਤ ਦੀ ਹਲਕਾ ਵਾਸੀਆਂ ਵੱਲੋਂ ਮੰਗ ਕੀਤੀ ਜਾ ਰਹੀ ਸੀ।
ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਇੰਟਰਲਾਕਿੰਗ ਇੱਟਾਂ ਲਗਾ ਕੇ ਦੇਖੀਆਂ ਸਨ ਪਰ ਉਹ ਕਾਮਯਾਬ ਨਹੀਂ ਹੋਈਆਂ। ਉਨ੍ਹਾਂ ਦੱਸਿਆ ਕਿ ਇਸ ਬ੍ਰਿਜ ਲਈ ਕੋਈ ਵੀ ਕੰਮ ਕਰਨਾ ਹੈ ਤਾਂ ਉਸ ਲਈ ਰੇਲਵੇ ਵਿਭਾਗ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਮਨਜ਼ੂਰੀ ਲੈਂਦੇ ਲੈਂਦੇ ਕਾਫ਼ੀ ਸਮਾਂ ਲੱਗ ਗਿਆ ਹੈ। ਹੁਣ ਮਨਜ਼ੂਰੀ ਲੈਣ ਤੋਂ ਬਾਅਦ ਇਸ ਦੀ ਮੁਰੰਮਤ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਬ੍ਰਿਜ ਦੀਆਂ ਸਲੈਬਾਂ ਪੁੱਟ ਕੇ ਨਵੀਆਂ ਲਗਾਈਆਂ ਜਾਣਗੀਆਂ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਕ ਹਫ਼ਤੇ ਲਈ ਇਹ ਬ੍ਰਿਜ ਬੰਦ ਕੀਤਾ ਜਾ ਰਿਹਾ ਹੈ, ਇੱਧਰੋਂ ਆਉਣ ਵਾਲ਼ੇ ਬਦਲਵੇਂ ਰਸਤੇ ਦਾ ਇਸਤੇਮਾਲ ਕਰਨ। ਇਸ ਮੌਕੇ ਪੀਏ ਅਮਰਿੰਦਰ ਮੀਰੀ, ਲਵਿਸ਼ ਮਿੱਤਲ, ਰਤਨੇਸ਼ ਜਿੰਦਲ,ਗੁਰਸ਼ਰਨ ਵਿਰਕ ਮੀਡੀਆ ਸਲਾਹਕਾਰ,ਯਸ਼ ਚਾਵਲਾ ਤੋਂ ਇਲਾਵਾ ਹੋਰ ਸ਼ਖ਼ਸੀਅਤਾਂ ਮੌਜੂਦ ਸਨ।