For the best experience, open
https://m.punjabitribuneonline.com
on your mobile browser.
Advertisement

ਮਜ਼ਬੂਤ ਮੋਦੀ ਸਰਕਾਰ ਹੇਠ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰਾਂ ’ਚ ਜਾ ਕੇ ਮਾਰਿਆ ਜਾਂਦਾ ਹੈ: ਪ੍ਰਧਾਨ ਮੰਤਰੀ

02:27 PM Apr 11, 2024 IST
ਮਜ਼ਬੂਤ ਮੋਦੀ ਸਰਕਾਰ ਹੇਠ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰਾਂ ’ਚ ਜਾ ਕੇ ਮਾਰਿਆ ਜਾਂਦਾ ਹੈ  ਪ੍ਰਧਾਨ ਮੰਤਰੀ
Advertisement

ਰਿਸ਼ੀਕੇਸ਼, 11 ਅਪਰੈਲ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕੇਂਦਰ 'ਚ ਭਾਜਪਾ ਦੀ ਅਗਵਾਈ ਵਾਲੀ ਮਜ਼ਬੂਤ' ਸਰਕਾਰ ਦੇ ਤਹਿਤ ਦੇਸ਼ ਦੇ ਸੁਰੱਖਿਆ ਬਲ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਜਾ ਕੇ ਖਤਮ ਕਰ ਰਹੇ ਹਨ। ਇੱਥੇ ਚੋਣ ਰੈਲੀ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ‘ਫਿਰ ਏਕ ਬਾਰ ਮੋਦੀ ਸਰਕਾਰ’ ਦੀ ਗੂੰਜ ਦੇਸ਼ ਭਰ ਵਿੱਚ ਸੁਣ ਰਹੀ ਹੈ ਕਿਉਂਕਿ ਲੋਕਾਂ ਨੇ ਸਥਿਰ ਸਰਕਾਰ ਹੋਣ ਦੇ ਫਾਇਦੇ ਦੇਖ ਲਏ ਹਨ। ਦੇਸ਼ ਵਿੱਚ ਜਦੋਂ ਵੀ ਕਮਜ਼ੋਰ ਅਤੇ ਅਸਥਿਰ ਸਰਕਾਰਾਂ ਆਈਆਂ ਤਾਂ ਦੁਸ਼ਮਣਾਂ ਨੇ ਫਾਇਦਾ ਉਠਾਇਆ ਅਤੇ ਅਤਿਵਾਦ ਫੈਲਿਆ ਪਰ ਇੱਕ ਮਜ਼ਬੂਤ ​​ਮੋਦੀ ਸਰਕਾਰ ਅਧੀਨ ਸਾਡੀਆਂ ਫੌਜਾਂ ਅਤਿਵਾਦੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਵੜ ਕੇ ਮਾਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰੀਆਂ ਨੂੰ ਦੇਸ਼ ਨੂੰ ਲੁੱਟਣ ਤੋਂ ਰੋਕਿਆ।

Advertisement

Advertisement
Author Image

Advertisement
Advertisement
×