For the best experience, open
https://m.punjabitribuneonline.com
on your mobile browser.
Advertisement

ਮੋਦੀ ਦੀ ਅਗਵਾਈ ਹੇਠ ਦੇਸ਼ ਤਾਨਾਸ਼ਾਹੀ ਵਲ ਵੱਧ ਰਿਹੈ: ਗੋਇਲ

09:06 AM Apr 30, 2024 IST
ਮੋਦੀ ਦੀ ਅਗਵਾਈ ਹੇਠ ਦੇਸ਼ ਤਾਨਾਸ਼ਾਹੀ ਵਲ ਵੱਧ ਰਿਹੈ  ਗੋਇਲ
ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਦਾ ਸੁਆਗਤ ਕਰਦੇ ਹੋਏ ਸਾਬਕਾ ਮੰਤਰੀ ਅਸ਼ੋਕ ਅਰੋੜਾ ਤੇ ਹੋਰ ਆਗੂ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 29 ਅਪਰੈਲ
ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਅੱਜ ਇੱਥੇ ਕਿਹਾ ਕਿ ਦੇਸ਼ ਤਾਨਾਸ਼ਾਹੀ ਵਲ ਵੱਧ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 400 ਸੀਟਾਂ ਦੀ ਮੰਗ ਕਰ ਕੇ ਸੰਵਿਧਾਨ ਬਦਲਣਾ ਚਾਹੁੰਦੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਜਿਹੀ ਸਥਿਤੀ ਵਿਚ ਆਪਣੇ ਆਪ ਨੂੰ ਰਾਸ਼ਟਰਵਾਦੀ ਸੰਗਠਨ ਕਹਾਉਣ ਵਾਲੀ ਆਰਐੱਸਐੱਸ ਚੁੱਪ ਧਾਰੀ ਬੈਠੀ ਹੈ। ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਅੱਜ ਸਾਬਕਾ ਕੌਂਸਲਰ ਮਨੂ ਜੈਨ ਦੇ ਦਫਤਰ ਵਿਚ ਸ਼ਹਿਰ ਦੇ ਸਾਬਕਾ ਤੇ ਮੌਜੂਦਾ ਕੌਂਸਲਰਾਂ ਸਣੇ ਸ਼ਹਿਰ ਦੇ ਹੋਰ ਪਤਵੰਤਿਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਗੋਇਲ ਦਾ ਇੱਥੇ ਪੁੱਜਣ ’ਤੇ ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਸੁਆਗਤ ਕੀਤਾ ਤੇ ਭਰੋਸਾ ਦਿੱਤਾ ਕਿ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ‘ਇੰਡਿਆ’ ਗੱਠਜੋੜ ਦੇ ਉਮੀਦਵਾਰ ਡਾ. ਸੁਸ਼ੀਲ ਗੁਪਤਾ ਨੂੰ ਵੱਡੇ ਫਰਕ ਨਾਲ ਜਿਤਾ ਕੇ ਭੇਜਿਆ ਜਾਵੇਗਾ।
ਗੋਇਲ ਨੇ ਕਿਹਾ ਕਿ ਦੋ ਪੜਾਵਾਂ ਵਿਚ ਹੋਈ ਘੱਟ ਵੋਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਬੌਖਲਾ ਗਏ ਹਨ ਤੇ ਉਹ ਅਜਿਹੇ ਨੀਵੇਂ ਪੱਧਰ ਦੀ ਭਾਸ਼ਾ ਬੋਲ ਰਹੇ ਹਨ ਜੋ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਸੋਭਾ ਨਹੀਂ ਦਿੰਦੀ। ਮੋਦੀ ਨੇ ਪ੍ਰਧਾਨ ਮੰਤਰੀ ਦੇ ਆਹੁਦੇ ਦੀ ਮਰਿਆਦਾ ਨੂੰ ਘਟਾਇਆ ਹੈ। ਗੋਇਲ ਨੇ ਕਿਹਾ ਕਿ ਉਸ ਦਾ ਪਿਛੋਕੜ ਆਰਐੱਸਐੱਸ ਵਾਲਾ ਹੈ ਤੇ ਉਹ ਤੇ ਉਨ੍ਹਾਂ ਦਾ ਪਰਿਵਾਰ ਲੰਮੇ ਸਮੇਂ ਤਕ ਆਰਐੱਸਐੱਸ ਨਾਲ ਜੁੜਿਆ ਰਿਹਾ ਹੈ ਪਰ ਅੱਜ ਆਰਐੱਸਐੱਸ ਨੇ ਵੀ ਮੋਦੀ ਅੱਗੇ ਆਤਮਸਮਰਪਨ ਕਰ ਦਿੱਤਾ ਹੈ। ਆਰਐੱਸਐੱਸ ਚੁੱਪ ਹੈ। ਦੇਸ਼ ਤਾਨਾਸ਼ਾਹੀ ਵਲ ਵੱਧ ਰਿਹਾ ਹੈ। ਗੋਇਲ ਨੇ ਕਿਹਾ ਕਿ 2014 ਤਕ ਕਾਂਗਰਸ ਨੇ ਦੇਸ਼ ਨੂੰ ਤਰੱਕੀ ਦੀਆਂ ਬੁਲੰਦੀਆਂ ’ਤੇ ਪਹੁੰਚਾਇਆ ਸੀ ਤੇ ਅੱਜ ਦੇਸ਼ ਕਰਜ਼ੇ ਵਿਚ ਡੁੱਬ ਗਿਆ ਹੈ। ਗੋਇਲ ਨੇ ਕਿਹਾ ਕਿ ਗੱਠਜੋੜ ਦੇ ਉਮੀਦਵਾਰ ਦੇਸ਼ ਭਰ ਵਿੱਚ ਜਿੱਤ ਵਲ ਵੱਧ ਰਹੇ ਹਨ। ਇਹ ਚੋਣ ਦੇਸ਼ ਨੂੰ ਤਾਨਾਸ਼ਾਹੀ ਤੋਂ ਬਚਾਉਣ ਲਈ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਦਿੱਲੀ ਵਿਚ ਨਕਲੀ ਸ਼ਰਾਬ ਘੁਟਾਲਾ ਰਚ ਕੇ ਲੋਕਾਂ ਦੇ ਚੁਣੇ ਮੁੱਖ ਮੰਤਰੀ ਨੂੰ ਜੇਲ੍ਹ ਵਿਚ ਡੱਕ ਦਿੱਤਾ ਗਿਆ ਹੈ ਤੇ ਦੂਜੇ ਪਾਸੇ ਮੋਦੀ ਹਰਿਆਣਾ ਵਿਚ ਸ਼ਰਾਬ ਘੁਟਲੇ ’ਤੇ ਚੁੱਪ ਧਾਰੀ ਬੈਠੇ ਹਨ।

Advertisement

ਭਾਜਪਾ ’ਤੇ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਕਰਨ ਦਾ ਦੋਸ਼

ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੇ ਕਿਹਾ ਕਿ ਮੋਦੀ ਸਾਰੀਆਂ ਸੰਵਿਧਾਨਕ ਸੰਸਥਾਵਾਂ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਹ ਆਪਣੇ ਵਿਰੋਧੀਆਂ ਨੂੰ ਦਬਾਉਣ ਲਈ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੇ ਹਨ। ਸਾਬਕਾ ਮੰਤਰੀ ਅਸ਼ੋਕ ਅਰੋੜਾ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ 10 ਸੀਟਾਂ ’ਤੇ ਗੱਠਜੋੜ ਦੀ ਜਿੱਤ ਯਕੀਨੀ ਹੈ। ਪਿੰਡਾਂ ਵਿਚ ਭਾਜਪਾ ਦਾ ਪੂਰਾ ਵਿਰੋਧ ਹੋ ਰਿਹਾ ਹੈ ਤੇ ਉਨ੍ਹਾਂ ਨੂੰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਜਾ ਰਿਹਾ।

Advertisement
Author Image

Advertisement
Advertisement
×