ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

‘ਖੇਲੋ ਇੰਡੀਆ’ ਸਕੀਮ ਤਹਿਤ ਪੰਜਾਬ ਨਾਲ ਪੱਖਪਾਤ ਹੋਇਆ: ਸਾਹਨੀ

07:51 AM Aug 02, 2024 IST

ਪੱਤਰ ਪ੍ਰੇਰਕ
ਨਵੀਂ ਦਿੱਲੀ, 1 ਅਗਸਤ
ਪੰਜਾਬ ਤੋਂ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਖੇਲੋ ਇੰਡੀਆ ਸਕੀਮ ਅਧੀਨ ਫੰਡਾਂ ਦੀ ਵੰਡ ਵਿੱਚ ਹੋਈ ਦੁਰਵਰਤੋਂ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਕਿਹਾ ਕਿ ਦੇਸ਼ ਦੇ 117 ਦੇ ਰਾਸ਼ਟਰੀ ਦਲ ਵਿੱਚੋਂ 19 ਅਥਲੀਟਾਂ ਨਾਲ ਪੰਜਾਬ ਭਾਰਤ ਦੇ 16 ਫ਼ੀਸਦ ਓਲੰਪਿਕ ਭਾਗੀਦਾਰਾਂ ਦੀ ਨੁਮਾਇੰਦਗੀ ਕਰ ਰਿਹਾ ਹੈ। ਇਸ ਦੇ ਬਾਵਜੂਦ ਰਾਜ ਨੂੰ 78 ਕਰੋੜ ਰੁਪਏ ਦੀ ਅਨੁਪਾਤਕ ਤੌਰ ’ਤੇ ਘੱਟ ਫੰਡ ਮਿਲੇ ਹਨ ਜੋ ਕਿ ਕੁੱਲ ਖੇਲੋ ਇੰਡੀਆ ਸਕੀਮ ਫੰਡਿੰਗ ਦਾ ਸਿਰਫ਼ 3.6 ਫ਼ੀਸਦ ਬਣਦਾ ਹੈ। ਇਹ ਵੰਡ ਦੂਜੇ ਰਾਜਾਂ ਨਾਲੋਂ ਬਿਲਕੁਲ ਉਲਟ ਹਨ ਜਿਨ੍ਹਾਂ ਨੇ ਖੇਲੋ ਇੰਡੀਆ ਵਿੱਚ 438 ਕਰੋੜ ਪ੍ਰਾਪਤ ਕੀਤੇ ਅਤੇ ਪੈਰਿਸ ਓਲੰਪਿਕ ਵਿੱਚ ਸਿਰਫ ਦੋ ਅਥਲੀਟਾਂ ਦਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਇਹ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿ ਫੰਡਿੰਗ ਵਿੱਚ ਅਜਿਹਾ ਅਸੰਤੁਲਨ ਪੰਜਾਬ ਵਰਗੇ ਰਾਜਾਂ ਦੇ ਅਥਲੀਟਾਂ ਦੇ ਵਿਕਾਸ ਅਤੇ ਭਵਿੱਖ ਦੀ ਸਫਲਤਾ ਵਿੱਚ ਰੁਕਾਵਟ ਬਣ ਸਕਦਾ ਹੈ।

Advertisement

Advertisement
Advertisement