ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਡਰ-19 ਮੁੱਕੇਬਾਜ਼ੀ : ਪਾਰਥਵੀ, ਵੰਸ਼ਿਕਾ ਤੇ ਹੇਮੰਤ ਨੇ ਸੋਨ ਤਗ਼ਮੇ ਜਿੱਤੇ

07:11 AM Nov 04, 2024 IST
ਭਾਰਤੀ ਮੁੱਕੇਬਾਜ਼ ਜਿੱਤੇ ਹੋਏ ਤਗ਼ਮੇ ਦਿਖਾਉਂਦੇ ਹੋਏ।

ਨਵੀਂ ਦਿੱਲੀ, 3 ਨਵੰਬਰ
ਪਾਰਥਵੀ ਗਰੇਵਾਲ, ਵੰਸ਼ਿਕਾ ਗੋਸਵਾਮੀ ਅਤੇ ਹੇਮੰਤ ਸਾਂਗਵਾਨ ਨੇ ਅਮਰੀਕਾ ਦੇ ਕੋਲੋਰਾਡੋ ’ਚ ਵਿਸ਼ਵ ਮੁੱਕੇਬਾਜ਼ੀ (ਡਬਲਿਊਬੀ) ਵੱਲੋਂ ਕਰਵਾਈ ਪਲੇਠੀ ਅੰਡਰ-19 ਵਿਸ਼ਵ ਚੈਂਪੀਅਨਸ਼ਿਪ ’ਚ ਸੋਨ ਤਗਮੇ ਜਿੱਤੇ ਅਤੇ ਭਾਰਤੀ ਮੁੱਕੇਬਾਜ਼ ਨੇ ਦਮਦਾਰ ਪ੍ਰਦਰਸ਼ਨ ਸਦਕਾ ਕੁੱਲ 17 ਤਗ਼ਮੇ ਆਪਣੇ ਨਾਮ ਕੀਤੇ ਹਨ। ਚੈਂਪੀਅਨਸ਼ਿਪ ’ਚ ਭਾਰਤੀ ਮਹਿਲਾ ਮੁੱਕੇਬਾਜ਼ਾਂ ਨੇ 10 ਤਗਮਿਆਂ ਨਾਲ ਪੁਰਸ਼ ਮੁੱਕੇਬਾਜ਼ਾਂ ਤੋਂ ਵਧੀਆ ਪ੍ਰਦਰਸ਼ਨ ਕੀਤਾ। ਸ਼ਨਿਚਰਵਾਰ ਨੂੰ ਪਾਰਥਵੀ ਨੇ ਔਰਤਾਂ ਦੇ 65 ਕਿਲੋ ਭਾਰ ਵਰਗ ’ਚ ਨੈਦਰਲੈਂਡਜ਼ ਦੀ ਆਲੀਆ ਹੋਪੇਮਾ ’ਤੇ 5-0 ਨਾਲ ਇੱਕਪਾਸੜ ਜਿੱਤ ਦਰਜ ਕੀਤੀ ਜਦਕਿ ਵੰਸ਼ਿਕਾ ਨੇ 80 ਕਿਲੋ ਭਾਰ ਵਰਗ ’ਚ ਜਰਮਨੀ ਦੀ ਵਿਕਟੋਰੀਆ ਗੈਟ ਨੂੰ ਸਿਰਫ 1 ਮਿੰਟ ਤੇ 37 ਸਕਿੰਟਾਂ ’ਚ ਹੀ ਹਰਾ ਦਿੱਤਾ।
ਹੇਮੰਤ ਸਾਂਗਵਾਨ ਨੇ 90 ਕਿਲੋ ਭਾਰ ਵਰਗ ’ਚ ਅਮਰੀਕਾ ਦੇ ਰਿਸ਼ੋਨ ਸਿਮਸ ਨੂੰ 4-1 ਨਾਲ ਹਰਾਉਂਦਿਆਂ ਪੁਰਸ਼ ਵਰਗ ’ਚ ਭਾਰਤ ਲਈ ਇਕਲੌਤਾ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਨਿਸ਼ਾ (51 ਕਿਲੋ), ਸੁਪ੍ਰਿਆ ਦੇਵੀ ਥੋਕਚੋਮ (54 ਕਿਲੋ) ਤੇ ਕ੍ਰਿਤਕਾ ਵਾਸਨ (80 ਕਿਲੋ) ਨੂੰ ਆਪੋ ਆਪਣੇ ਫਾਈਨਲ ਮੁਕਾਬਲਿਆਂ ’ਚ ਹਾਰ ਮਗਰੋਂ ਚਾਂਦੀ ਦੇ ਤਗ਼ਮਿਆਂ ਨਾਲ ਸਬਰ ਕਰਨਾ ਪਿਆ। ਭਾਰਤ ਲਈ ਤਗਮੇ ਜਿੱਤਣ ਵਾਲੇ ਮੁੱਕੇਬਾਜ਼ਾਂ ਵਿੱਚੋ 11 ਖੇਲੋ ਇੰਡੀਆ ਨਾਲ ਸਬੰਧਤ ਖਿਡਾਰੀ ਹਨ ਜਦਕਿ 8 ਸਾਈ (ਭਾਰਤੀ ਖੇਡ ਅਥਾਰਟੀ) ਕੌਮੀ ਐਕਸੀਲੈਂਸ ਕੇਂਦਰ ਦੇ ਟਰੇਨੀ ਹਨ। ਉਕਤ ਮੁੱਕੇਬਾਜ਼ਾਂ ਤੋਂ ਇਲਾਵਾ ਮਹਿਲਾਵਾਂ ਦੇ ਵੱਖ-ਵੱਖ ਭਾਰ ਵਰਗ ’ਚ ਕ੍ਰਿਸ਼ਾ ਵਰਮਾ ਨੇ ਸੋਨ ਤਗ਼ਮਾ, ਚੰਚਲ ਚੌਧਰੀ, ਅੰਜਲੀ ਸਿੰਘ, ਵਿਨੀ, ਅਕਾਂਕਸ਼ਾ ਫਲਸਵਾਲ ਨੇ ਚਾਂਦੀ ਦੇ ਤਗ਼ਮੇ ਜਦਕਿ ਪੁਰਸ਼ਾਂ ਵਿਚੋਂ ਰਿਸ਼ੀ ਸਿੰਘ, ਕ੍ਰਿਸ਼ ਪਾਲ, ਸੁਮਿਤ, ਆਰੀਅਨ ਤੇ ਲਕਸ਼ੈ ਰਾਠੀ ਨੇ ਕਾਂਸੀ ਦੇ ਤਗਮੇ ਜਿੱਤੇ ਹਨ। -ਪੀਟੀਆਈ

Advertisement

Advertisement