ਅੰਡਰ 19 ਏਸ਼ੀਆ ਕੱਪ: ਉਦਘਾਟਨੀ ਮੁਕਾਬਲੇ ’ਚ ਪਾਕਿਸਤਾਨ ਨੇ ਭਾਰਤ ਨੂੰ 43 ਦੌੜਾਂ ਨਾਲ ਹਰਾਇਆ
09:04 PM Nov 30, 2024 IST
ਦੁਬਈ, 30 ਨਵੰਬਰ
ਸ਼ਾਹਜ਼ੈਬ ਖ਼ਾਨ ਦੀ ਸ਼ਾਨਦਾਰ ਬੱਲੇਬਾਜ਼ੀ ਤੇ ਗੇਂਦਬਾਜ਼ਾਂ ਦੇ ਸਾਂਝੇ ਯਤਨਾਂ ਦੀ ਬਦੌਲਤ ਪਾਕਿਸਤਾਨ ਨੇ ਅੱਜ ਇਥੇ ਆਪਣੇ ਰਵਾਇਤੀ ਵਿਰੋਧੀ ਭਾਰਤ ਨੂੰ ਅੰਡਰ 19 ਏਸ਼ੀਆ ਕੱਪ 2024 ਦੇ ਉਦਘਾਟਨੀ ਮੁਕਾਬਲੇ ਵਿਚ 43 ਦੌੜਾਂ ਨਾਲ ਹਰਾ ਦਿੱਤਾ। ਇਥੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿਚ ਖੇਡੇ ਮੁਕਾਬਲੇ ਦੌਰਾਨ ਪਾਕਿਸਤਾਨ ਵੱਲੋਂ ਦਿੱਤੇ 282 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 47.1 ਓਵਰਾਂ ਵਿਚ 238 ਦੌੜਾਂ ਹੀ ਬਣਾ ਸਕੀ। ਭਾਰਤ ਲਈ ਨਿਖਿਲ ਕੁਮਾਰ ਨੇ 77 ਗੇਂਦਾਂ ’ਤੇ 67 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਕਪਤਾਨ ਸਾਦ ਬੇਗ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਕੀਤਾ ਸੀ। ਸ਼ਾਹਜ਼ੈਬ ਖਾਨ ਵੱਲੋਂ ਬਣਾਈਆਂ 159 ਦੌੜਾਂ ਦੀ ਮਦਦ ਨਾਲ ਪਾਕਿਸਤਾਨ ਨੇ ਸੱਤ ਵਿਕਟਾਂ ਦੇ ਨੁਕਸਾਨ ਨਾਲ 281 ਦੌੜਾਂ ਬਣਾਈਆਂ। ਖ਼ਾਨ ਨੇ 147 ਗੇਂਦਾਂ ਦੀ ਪਾਰੀ ਵਿਚ 10 ਛੱਕੇ ਤੇ ਪੰਜ ਚੌਕੇ ਜੜੇ। ਹੋਰਨਾਂ ਬੱਲੇਬਾਜ਼ਾਂ ਵਿਚ ਉਸਮਾਨ ਖ਼ਾਨ ਨੇ 60 ਤੇ ਮੁਹੰਮਦ ਰਿਆਜ਼ੁਲ੍ਹਾ ਨੇ 27 ਦੌੜਾਂ ਦਾ ਯੋਗਦਾਨ ਪਾਇਆ। ਭਾਰਤ ਲਈ ਸਮਰੱਥ ਨਾਗਰਾਜ ਨੇ ਤਿੰਨ ਵਿਕਟਾਂ ਲਈਆਂ। ਆਯੁਸ਼ ਮਹਾਤਰੇ ਨੇ ਦੋ ਜਦੋਂਕਿ ਇਕ ਇਕ ਵਿਕਟ ਯੁਧਾਜਿਤ ਗੁਹਾ ਤੇ ਕਿਰਨ ਚੋਰਮਾਲੇ ਦੇ ਹਿੱਸੇ ਆਈ। -ਪੀਟੀਆਈ
Advertisement
Advertisement