For the best experience, open
https://m.punjabitribuneonline.com
on your mobile browser.
Advertisement

ਅੰਡਰ-17: ਚਾਰ ਭਾਰਤੀ ਮਹਿਲਾ ਪਹਿਲਵਾਨ ਵਿਸ਼ਵ ਚੈਂਪੀਅਨ ਬਣੀਆਂ

11:11 PM Aug 22, 2024 IST
ਅੰਡਰ 17  ਚਾਰ ਭਾਰਤੀ ਮਹਿਲਾ ਪਹਿਲਵਾਨ ਵਿਸ਼ਵ ਚੈਂਪੀਅਨ ਬਣੀਆਂ
ਮਹਿਲਾ ਪਹਿਲਵਾਨ ਨੇਹਾ।
Advertisement
ਅਮਾਨ (ਜੌਰਡਨ), 22 ਅਗਸਤ

ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਅੱਜ ਇਥੇ ਅੰਡਰ-17 ਵਿਸ਼ਵ ਚੈਂਪੀਅਨਸ਼ਿਪ ’ਚ ਆਲਮੀ ਚੈਂਪੀਅਨ ਬਣਨ ਦਾ ਐਜਾਜ਼ ਹਾਸਲ ਕੀਤਾ ਹੈ। ਭਾਰਤ ਦੀਆਂ ਦੋ ਹੋਰ ਮਹਿਲਾ ਪਹਿਲਵਾਨ ਕਾਜਲ (69 ਕਿਲੋ) ਅਤੇ ਸ਼ਰੁਤਿਕਾ ਸ਼ਿਵਾਜ਼ੀ ਪਾਟਿਲ (46 ਕਿਲੋ) ਸ਼ੁੁੱਕਰਵਾਰ ਨੂੰ ਸੋਨ ਤਗਮੇ ਲਈ ਮੁਕਾਬਲਾ ਕਰਨਗੀਆਂ। ਭਾਰਤੀ ਮਹਿਲਾ ਪਹਿਲਵਾਨ ਅਦਿਤੀ ਕੁਮਾਰੀ(43 ਕਿਲੋ), ਨੇਹਾ (57 ਕਿਲੋ), ਪੁਲਕਿਤ (65 ਕਿਲੋ) ਤੇ ਮਾਨਸੀ (73 ਕਿਲੋ) ਨੇ ਅੱਜ ਇੱਥੇ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਦਿਆਂ ਆਪੋ-ਆਪਣੇ ਵਰਗ ’ਚ ਸੋਨ ਤਗ਼ਮੇ ਜਿੱਤੇ। ਟੂਰਨਾਮੈਂਟ ’ਚ ਭਾਰਤ ਨੇ ਗ੍ਰੀਕੋ ਰੋਮਨ ਸਟਾਈਲ ’ਚ ਵੀ ਦੋ ਕਾਂਸੇ ਦੇ ਤਗ਼ਮੇ ਜਿੱਤੇ ਹਨ, ਜਿਨ੍ਹਾਂ ਵਿੱਚ ਰੌਣਕ ਦਹੀਆ ਤੇ ਸਾਈਨਾਥ ਪਾਰਧੀ (51 ਕਿਲੋ) ਜੇਤੂ ਰਹੇ। । -ਪੀਟੀਆਈ

Advertisement

Advertisement
Author Image

Advertisement
×