For the best experience, open
https://m.punjabitribuneonline.com
on your mobile browser.
Advertisement

ਬੇਕਾਬੂ ਟਰਾਲਾ ਟਰਾਂਸਫਾਰਮਰ ਨਾਲ ਟਕਰਾਇਆ, ਬਿਜਲੀ ਸਪਲਾਈ ਠੱਪ

08:00 AM Nov 30, 2023 IST
ਬੇਕਾਬੂ ਟਰਾਲਾ ਟਰਾਂਸਫਾਰਮਰ ਨਾਲ ਟਕਰਾਇਆ  ਬਿਜਲੀ ਸਪਲਾਈ ਠੱਪ
ਬੇਕਾਬੂ ਹੋ ਕੇ ਬਿਜਲੀ ਦੇ ਟਰਾਂਸਫਾਰਮਰ ਨਾਲ ਟਕਰਾਇਆ ਟਰਾਲਾ।
Advertisement

ਸੁਭਾਸ਼ ਚੰਦਰ
ਸਮਾਣਾ, 29 ਨਵੰਬਰ
ਸਮਾਣਾ-ਭਵਾਨੀਗੜ੍ਹ ਰੋਡ ’ਤੇ ਦਾਣਾ ਮੰਡੀ ਨੇੜੇ ਮੰਗਲਵਾਰ ਨੂੰ ਇੱਕ ਟਰਾਲਾ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਪਾਵਰਕੌਮ ਦੇ ਦੋ ਟਰਾਂਸਫਾਰਮਰਾਂ ਨਾਲ ਟਕਰਾ ਗਿਆ। ਇਸ ਦੌਰਾਨ ਟਰਾਂਸਫਾਰਮਰ ਟੁੱਟਣ ਕਾਰਨ ਇੰਡਸਟਰੀ ਫੀਡਰ ਦੀ ਬਿਜਲੀ ਸਪਲਾਈ ਲੰਮਾ ਸਮਾਂਂ ਠੱਪ ਰਹੀ। ਇਸ ਹਾਦਸੇ ਮੌਕੇ ਡਰਾਈਵਰ ਆਪਣੇ ਕਾਗ਼ਜਾਤ ਕੱਢ ਕੇ ਟਰਾਲਾ ਛੱਡ ਕੇ ਫ਼ਰਾਰ ਹੋ ਗਿਆ।
ਇਸ ਸਬੰਧੀ ਸਿਟੀ ਪੁਲੀਸ ਨੇ ਪਾਵਰਕੌਮ ਸਮਾਣਾ ਦੇ ਐਕਸ਼ੀਅਨ ਦੀ ਸ਼ਿਕਾਇਤ ’ਤੇ ਹਾਦਸਾ ਦਾ ਸ਼ਿਕਾਰ ਹੋਏ ਟਰਾਲੇ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ। ਪੁਲੀਸ ਨੇ ਅਣਪਛਾਤੇ ਟਰਾਲਾ ਚਾਲਕ ਖਿਲਾਫ਼ ਕੇਸ ਦਰਜ ਕੀਤਾ ਅਤੇ ਇਸ ਮਾਮਲੇ ਵਿੱਚ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਚਨਾ ਮਿਲਣ ’ਤੇ ਪਾਵਰਕੌਮ ਅਧਿਕਾਰੀਆਂ ਨੇ ਹਾਦਸੇ ਵਾਲੀ ਥਾਂ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਦੋ ਵੱਡੇ ਬਿਜਲੀ ਦੇ ਖੰਭੇ ਟੁੱਟਣ ਕਾਰਨ ਉਨ੍ਹਾਂ ’ਤੇ ਲੱਗੇ ਟਰਾਂਸਫਾਰਮ ਹੇਠਾਂ ਡਿੱਗ ਗਏ ਅਤੇ ਇੰਡਸਟਰੀ ਯੂਨਿਟ ਦੀ ਬਿਜਲੀ ਸਪਲਾਈ ਠੱਪ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਨਾਲ ਲਗਪਗ ਪੰਜ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਮਾਨ ਹੈ। ਪੁਲੀਸ ਅਧਿਕਾਰੀ ਅਨੁਸਾਰ ਇਸ ਹਾਦਸੇ ਵਿਚ ਸੜਕ ਕਿਨਾਰੇ ਖੜ੍ਹੇ ਟਰੱਕ ਅਤੇ ਕਾਰ ਨੂੰ ਟੱਕਰ ਲੱਗਣ ਅਤੇ ਸੜਕ ਕਿਨਾਰੇ ਬਣੀਆਂ ਦੁਕਾਨਾਂ ਦੇ ਛੱਪਰਾਂ ਸਮੇਤ ਪਿੱਲਰਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ। ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।

Advertisement

Advertisement
Author Image

sukhwinder singh

View all posts

Advertisement
Advertisement
×