ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੇਕਾਬੂ ਥਾਰ ਖੋਖੇ ’ਤੇ ਚੜ੍ਹੀ: ਇੱਕ ਦੀ ਮੌਤ, ਛੇ ਜ਼ਖ਼ਮੀ

09:05 AM Aug 05, 2024 IST
ਬੇਕਾਬੂ ਹੋ ਕੇ ਖੋਖੇ ਨਾਲ ਟਕਰਾਈ ਹੋਈ ਥਾਰ ਗੱਡੀ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 4 ਅਗਸਤ
ਦਿੱਲੀ ਸੰਗਰੂਰ ਕੌਮੀ ਮੁੱਖ ਮਾਰਗ ਉੱਤੇ ਟਰੱਕ ਯੂਨੀਅਨ ਦੇ ਨਜ਼ਦੀਕ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਬੇਕਾਬੂ ਹੋ ਕੇ ਇੱਕ ਐਕਟਿਵਾ ਸਕੂਟੀ ਨੂੰ ਦਰੜਦੀ ਹੋਈ ਨਾਈ ਦੇ ਖੋਖੇ ਉੱਤੇ ਜਾ ਚੜ੍ਹੀ।‌ ਇਸ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰ ਜ਼ਖ਼ਮੀ ਹਨ। ਹਾਦਸੇ ਦਾ ਪਤਾ ਲੱਗਣ ਮਗਰੋਂ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਸ਼ਾਮ 4 ਕੁ ਵਜੇ ਸੰਗਰੂਰ ਰੋਡ ’ਤੇ ਟਰੱਕ ਯੂਨੀਅਨ ਦੇ ਸਾਹਮਣੇ ਇੱਕ ਤੇਜ਼ ਰਫ਼ਤਾਰ ਥਾਰ ਨੇ ਸੜਕ ’ਤੇ ਨਾਈ ਦੇ ਖੋਖੇ, ਇੱਕ ਐਕਟਿਵਾ ਸਮੇਤ ਮੋਟਰਸਾਈਕਲ ਨੂੰ ਲਪੇਟ ਚ ਲੈ ਲਿਆ। ਇਸ ਹਾਦਸੇ ਚ ਨਾਈ ਦੇ ਖੋਖੇ ’ਚ ਬੈਠੇ ਤਿੰਨ ਵਿਅਕਤੀ, ਦੋ ਐਕਟਿਵਾ ਸਵਾਰ ਟਰੱਕ ਅਪਰੇਟਰ ਸਣੇ ਦੋ ਹੋਰ ਵਿਅਕਤੀਆਂ ਨੂੰ ਲਪੇਟ ਚ ਲੈ ਲਿਆ। ਹਾਦਸੇ ਮਗਰੋਂ ਟਰੱਕ ਯੂਨੀਅਨ ਦੇ ਬਾਹਰ ਬੈਠੇ ਲੋਕਾਂ ਨੇ ਜ਼ਖਮੀਆਂ ਨੂੰ ਤਰੰਤ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ।ਇਨ੍ਹਾਂ ’ਚੋਂ ਪਟਿਆਲਾ ਰੈਫਰ ਕੀਤੇ ਦੋ ਵਿਅਕਤੀਆਂ ’ਚੋਂ ਗੰਭੀਰ ਜ਼ਖ਼ਮੀ ਤਰਸੇਮ ਲਾਲ ਰਸਤੇ ਵਿੱਚ ਮੌਤ ਹੋ ਗਈ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਥਾਰ ਗੱਡੀ ਬਹੁਤ ਜ਼ਿਆਦਾ ਤੇਜ਼ੀ ਨਾਲ ਆ ਰਹੀ ਸੀ ਜਿਸ ਕਾਰਨ ਉਕਤ ਹਾਦਸਾ ਵਾਪਰਿਆ। ਹਾਦਸੇ ’ਚ ਜ਼ਖਮੀ ਹੋਣ ਵਾਲਿਆਂ ਵਿੱਚ ਲਖਵਿੰਦਰ ਸਿੰਘ ਪੁੱਤਰ ਗੁਰਪਾਲ ਸਿੰਘ ਵਾਸੀ ਪਿੰਡ ਖਾਸਪੁਰ, ਪਰਵੰਤ ਸ਼ਰਮਾ ਪੁੱਤਰ ਰਤਨ ਲਾਲ ਵਾਸੀ ਉੱਤਰ ਪ੍ਰਦੇਸ਼, ਸੁਖਵਿੰਦਰ ਸਿੰਘ ਪੁੱਤਰ ਰਾਮ ਚੰਦ ਵਾਸੀ ਪਿੰਡ ਨਿਆਲ ਤੇ ਰਾਮ ਕਰਨ ਹਾਲਾਬਾਦ ਸਿੰਗਲਾ ਬਰਤਨ ਫੈਕਟਰੀ ਪਾਤੜਾਂ ਤੋਂ ਇਲਾਵਾ ਦੋ ਵਿਅਕਤੀ ਹੋਰ ਦੱਸੇ ਜਾਂਦੇ ਹਨ। ਮੌਕੇ ’ਤੇ ਪਹੁੰਚੇ ਥਾਣਾ ਮੁਖੀ ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਗੱਡੀ ਨੂੰ ਕਬਜ਼ੇ ’ਚ ਲੈਣ ਮਗਰੋਂ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।

Advertisement

ਹਾਦਸੇ ’ਚ ਸਾਬਕਾ ਸਰਪੰਚ ਹਲਾਕ

ਮਸਤੂਆਣਾ ਸਾਹਿਬ (ਪੱਤਰ ਪ੍ਰੇਰਕ): ਚੰਡੀਗੜ੍ਹ ਬਠਿੰਡਾ ਨੈਸ਼ਨਲ ਹਾਈਵੇ ਤੇ ਬਡਰੁੱਖਾਂ ਪੁਲ ਨਜ਼ਦੀਕ ਸੜਕ ਹਾਦਸੇ ਦੌਰਾਨ ਬਡਰੁੱਖਾਂ ਦੇ ਸਾਬਕਾ ਸਰਪੰਚ ਚੰਦ ਸਿੰਘ ਦੀ ਮੌਤ ਹੋ ਗਈ। ਹਾਦਸੇ ਮਗਰੋਂ ਡਰਾਈਵਰ ਕਾਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਪੁਲੀਸ ਚੌਂਕੀ ਬਡਰੁੱਖਾਂ ਦੇ ਇੰਚਾਰਜ ਨੇ ਦੱਸਿਆ ਕਿ ਚੰਦ ਸਿੰਘ ਸਾਈਕਲ ’ਤੇ ਖੇਤ ਜਾ ਰਿਹਾ ਸੀ। ਜਿਉਂ ਹੀ ਉਹ ਸੜਕ ਪਾਰ ਕਰਨ ਲੱਗਿਆ ਤਾ ਚੰਡੀਗੜ੍ਹ ਵੱਲੋਂ ਬਰਨਾਲਾ ਜਾ ਰਹੀ ਇੱਕ ਸਵਿਫਟ ਕਾਰ ਵੱਲੋਂ ਫੇਟ ਮਾਰਨ ਕਰਕੇ ਉਨ੍ਹਾਂ ਦੀ ਮੌਤ ਹੋ ਗਈ। ਪੁਲੀਸ ਨੇ ਚੰਦ ਸਿੰਘ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਬਿਆਨਾਂ ਤਹਿਤ ਕਾਰ ਦੇ ਨਾਮਲੂਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਤੇ ਚੰਦ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਦੇਰ ਸ਼ਾਮ ਨੂੰ ਚੰਦ ਸਿੰਘ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

Advertisement
Advertisement
Advertisement