For the best experience, open
https://m.punjabitribuneonline.com
on your mobile browser.
Advertisement

ਬਿਨਾਂ ਮਨਜ਼ੂਰੀ ਚੱਲਦੇ ਕੁਨੈਕਸ਼ਨ ਬੰਦ ਹੋਣਗੇ: ਲੱਧੜ

07:11 AM Jun 23, 2024 IST
ਬਿਨਾਂ ਮਨਜ਼ੂਰੀ ਚੱਲਦੇ ਕੁਨੈਕਸ਼ਨ ਬੰਦ ਹੋਣਗੇ  ਲੱਧੜ
Advertisement

ਖੰਨਾ: ਨਗਰ ਕੌਂਸਲ ਖੰਨਾ ਅਧੀਨ ਬਿਨਾਂ ਮਨਜ਼ੂਰੀ ਚੱਲ ਰਹੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ 5 ਸਤੰਬਰ ਤੋਂ ਬੰਦ ਕੀਤੇ ਜਾਣਗੇ। ਇਸ ਲਈ ਕਾਰਵਾਈ ਤੋਂ ਬਚਣ ਲਈ ਬਿਨਾਂ ਮਨਜ਼ੂਰੀ ਤੋਂ ਚੱਲ ਰਹੇ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਤੁਰੰਤ ਰੈਗੂਲਰ ਕਰਵਾਏ ਜਾਣ ਜਿਸ ਲਈ ਪੰਜਾਬ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਗਈ ਹੈ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਕਮਲਜੀਤ ਸਿੰਘ ਲੱਧੜ ਅਤੇ ਈਓ ਚਰਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਾਕਰ ਨੇ ਸਕੀਮ ਤਹਿਤ ਸਹੂਲਤ ਦਿੱਤੀ ਹੈ ਕਿ ਜਿਹੜੇ ਲੋਕਾਂ ਵੱਲੋਂ ਕੌਂਸਲ ਤੋਂ ਪ੍ਰਵਾਨਗੀ ਲਏ ਬਿਨਾਂ ਪਾਣੀ ਤੇ ਸੀਵਰੇਜ ਦੇ ਕੁਨੈਕਸ਼ਨ ਕੌਂਸਲ ਦੀ ਮੇਨ ਲਾਈਨ ਨਾਲ ਜੋੜ ਕੇ ਅਣ-ਅਧਿਕਾਰਤ ਤੌਰ ’ਤੇ ਵਰਤਿਆ ਜਾ ਰਿਹਾ ਹੈ, ਉਹ ਨਵੀਂ ਸਕੀਮ ਬਹੁਤ ਹੀ ਘੱਟ ਰੇਟਾਂ ਤੇ 4 ਸਤੰਬਰ ਤੱਕ ਰੈਗੂਲਰ ਕਰਵਾ ਸਕਦੇ ਹਨ। ਜੇਕਰ ਨਿਰਧਾਰਤ ਸਮੇਂ ਤੱਕ ਕੁਨੈਕਸ਼ਨ ਰੈਗੂਲਰ ਨਾ ਕਰਵਾਏ ਤਾਂ 5 ਸਤੰਬਰ ਤੋਂ ਬਾਅਦ ਬੰਦ ਕਰ ਦਿੱਤੇ ਜਾਣਗੇ। ਇਸ ਲਈ ਸ਼ਹਿਰ ਵਾਸੀ ਵੱਧ ਤੋਂ ਵੱਧ ਇਸ ਸਕੀਮ ਦਾ ਲਾਹਾ ਲੈਣ।
-ਨਿੱਜੀ ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement