ਉਨਾਓ ਜਬਰ-ਜਨਾਹ ਕੇਸ: ਹਾਈ ਕੋਰਟ ਵੱਲੋਂ ਸੇਂਗਰ ਨੂੰ ਅੰਤਰਿਮ ਜ਼ਮਾਨਤ
05:41 AM Dec 06, 2024 IST
Advertisement
ਨਵੀਂ ਦਿੱਲੀ:
Advertisement
ਦਿੱਲੀ ਹਾਈ ਕੋਰਟ ਨੇ ਭਾਜਪਾ ਵੱਲੋਂ ਮੁਅੱਤਲ ਆਗੂ ਕੁਲਦੀਪ ਸੇਂਗਰ ਜੋ ਕਿ ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ 2017 ’ਚ ਨਾਬਾਲਗ ਨਾਲ ਜਬਰ-ਜਨਾਹ ਦੇ ਕੇਸ ’ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ, ਨੂੰ ਅੱਜ ਮੈਡੀਕਲ ਆਧਾਰ ’ਤੇ ਦੋ ਹਫ਼ਤਿਆਂ ਦੀ ਅੰਤਰਿਮ ਜ਼ਮਾਨਤ ਦੇ ਦਿੱਤੀ। ਜਸਟਿਸ ਪ੍ਰਤਿਭਾ ਐੱਮ. ਸਿੰਘ ਦੀ ਅਗਵਾਈ ਵਾਲੇ ਬੈਂਚ ਨੇ ਸੇਂਗਰ ਦੀ ਸਜ਼ਾ ਮੁਲਤਵੀ ਕਰਦਿਆਂ ਨਿਰਦੇਸ਼ ਦਿੱਤਾ ਕਿ ਉਸ ਨੂੰ ਦਿੱਲੀ ਦੇ ਏਮਸ ’ਚ ਦਾਖਲ ਕਰਵਾਇਆ ਜਾਵੇ ਤੇ ਹਸਪਤਾਲ ਤੋਂ ਛੁੱਟੀ ਮਿਲਣ ਮਗਰੋਂ ਉਹ ਦਿੱਲੀ ਵਿੱਚ ਹੀ ਰਹੇ। -ਪੀਟੀਆਈ
Advertisement
Advertisement