ਕੋਆਪਰੇਟਿਵ ਸੁਸਾਇਟੀ ਬਡਰੁੱਖਾਂ ਦੀ ਸਰਬਸੰਮਤੀ ਨਾਲ ਚੋਣ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 6 ਫਰਵਰੀ
ਨੇੜਲੇ ਪਿੰਡ ਬਡਰੁੱਖਾਂ ਵਿੱਚ ਸਰਪੰਚ ਕੁਲਜੀਤ ਸਿੰਘ ਤੂਰ ਦੇ ਯਤਨਾਂ ਸਦਕਾ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਇਸ ਮੌਕੇ ਰਿਟਰਨਿੰਗ ਅਫ਼ਸਰ ਗੁਰਪ੍ਰੀਤ ਕੌਰ, ਕਮਲਜੀਤ ਕੌਰ, ਸੈਕਟਰੀ ਅਜੈਬ ਸਿੰਘ, ਪ੍ਰਦੀਪ ਕੁਮਾਰ ਚੰਗਾਲ ਅਤੇ ਦਿਲਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਹੋਈ।
ਇਸ ਦੌਰਾਨ ਪ੍ਰਦੀਪ ਸਿੰਘ ਵਿਚਲਾਵਾਸ ਪੱਤੀ, ਸੁਖਦੇਵ ਸਿੰਘ ਬਿਹਾਰੀ ਕੀ ਪੱਤੀ, ਹਰਚਰਨ ਸਿੰਘ ਭੋਲੂ ਵੱਡਾਵਾਸ ਪੱਤੀ, ਜਗਜੀਤ ਸਿੰਘ ਵੱਡਾਵਾਸ ਪੱਤੀ, ਕਰਨੈਲ ਕੌਰ ਵੱਡਾਵਾਸ ਪੱਤੀ, ਜਗਸੀਰ ਸਿੰਘ ਨਿੱਕਾ ਦਾਲੋਮਾਲ ਪੱਤੀ, ਦਵਿੰਦਰ ਸਿੰਘ ਦੀਪ ਠੱਗਾਂ ਪੱਤੀ, ਜਸਵੰਤ ਸਿੰਘ ਮਿੰਟੂ ਠੱਗਾਂ ਪੱਤੀ, ਕੁਲਦੀਪ ਸਿੰਘ ਬੱਗੂਆਣਾ ਤੇ ਸੁਰਜੀਤ ਸਿੰਘ ਭੰਮਾਵੱਦੀ ਆਦਿ ਮੈਂਬਰਾਂ ਦੇ ਨਾਂ ਸ਼ਾਮਿਲ ਹਨ।
ਇਸ ਮੌਕੇ ਸਰਪੰਚ ਕੁਲਜੀਤ ਸਿੰਘ ਤੂਰ, ਹਰਪਾਲ ਸਿੰਘ ਬਡਰੁੱਖਾਂ, ਰਣਦੀਪ ਸਿੰਘ ਮਿੰਟੂ, ਅਮਰਜੀਤ ਸਿੰਘ ਬਡਰੁੱਖਾਂ , ਦਰਸ਼ਨ ਸਿੰਘ ਸਾਬਕਾ ਸਰਪੰਚ ਅਤੇ ਹੋਰ ਪਿੰਡ ਦੀਆਂ ਮੋਹਤਬਰਾਂ ਨੇ ਕਿਹਾ ਕਿ ਪਿੰਡ ਵਿੱਚ ਜਿੱਥੇ ਕੋਆਪਰੇਟਿਵ ਸੁਸਾਇਟੀ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਹੈ, ਉੱਥੇ ਜਲਦੀ ਹੀ ਪ੍ਰਧਾਨ ਚੁਣਿਆ ਜਾਵੇਗਾ ਅਤੇ ਇਸੇ ਤਰ੍ਹਾਂ ਹੀ ਆਉਣ ਵਾਲੀਆਂ ਪੰਚਾਇਤੀ ਚੋਣਾਂ ਮੌਕੇ ਸਰਪੰਚ ਦੀ ਚੋਣ ਵੀ ਸਰਬਸੰਮਤੀ ਨਾਲ ਕਰਨ ਲਈ ਯਤਨ ਕੀਤੇ ਜਾਣਗੇ।