ਸਹਿਕਾਰੀ ਸਭਾ ਦੇ ਮੈਂਬਰਾਂ ਦੀ ਸਰਬਸੰਮਤੀ ਨਾਲ ਚੋਣ
09:58 AM Sep 15, 2024 IST
ਪੱਤਰ ਪ੍ਰੇਰਕ
ਦੇਵੀਗੜ੍ਹ, 14 ਸਤੰਬਰ
ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਦਿ ਦੁੜਦ ਬਹੁ-ਮੰਤਵੀ ਸਹਿਕਾਰੀ ਸਭਾ ਲਿਮਿਟਡ ਦੇ ਮੈਂਬਰਾਂ ਦੀ ਚੋਣ ਸਰਬਸੰਮਤੀ ਨਾਲ ਹੋਈ। ਇਸ ਸਹਿਕਾਰੀ ਸਭਾ ਵਿੱਚ ਤਿੰਨ ਪਿੰਡ ਉਲਟਪੁਰ, ਮਹਿਮੂਦਪੁਰ ਤੇ ਦੁੜਦ ਪੈਂਦੇ ਹਨ। ਇਨ੍ਹਾਂ ਤਿੰਨਾਂ ਪਿੰਡਾਂ ਵਿੱਚੋਂ ਸਰਬ ਸੰਮਤੀ ਪਿੰਡ ਦੁੜਦ ਤੋਂ ਮੇਜਰ ਸਿੰਘ, ਸੁਰਜੀਤ ਸਿੰਘ, ਬਲਦੇਵ ਕੌਰ ਤੇ ਹਰਦੀਪ ਸਿੰਘ ਅਤੇ ਪਿੰਡ ਮਹਿਮੂਦਪੁਰ ਤੋਂ ਪ੍ਰਿਤਪਾਲ ਸਿੰਘ, ਬਲਦੇਵ ਕੌਰ, ਦਤਾਰ ਸਿੰਘ ਤੇ ਹਰਚੰਦ ਸਿੰਘ ਅਤੇ ਪਿੰਡ ਉਲਟਪੁਰ ਵਿੱਚੋਂ ਗੁਰਜੀਤ ਸਿੰਘ ਅਤੇ ਹਰਭਜਨ ਸਿੰਘ ਦੀ ਸਰਬਸੰਮਤੀ ਨਾਲ ਮੈਂਬਰ ਚੁਣੇ ਗਏ। ਪ੍ਰਧਾਨ ਅਤੇ ਅਹੁਦੇਦਾਰਾਂ ਦੀ ਚੋਣ 30 ਸਤੰਬਰ ਨੂੰ ਸਭਾ ਦੇ ਦਫ਼ਤਰ ਪਿੰਡ ਦੁੜਦ ਵਿੱਚ ਹੋਵੇਗੀ।
Advertisement
Advertisement