For the best experience, open
https://m.punjabitribuneonline.com
on your mobile browser.
Advertisement

ਰੈਵੇਨਿਊ ਪਟਵਾਰ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ

09:48 AM Sep 01, 2024 IST
ਰੈਵੇਨਿਊ ਪਟਵਾਰ ਯੂਨੀਅਨ ਦੀ ਸਰਬਸੰਮਤੀ ਨਾਲ ਚੋਣ
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ।
Advertisement

ਮੁਕੰਦ ਸਿੰਘ ਚੀਮਾ
ਸੰਦੌੜ, 31 ਅਗਸਤ
ਦਿ ਰੈਵੇਨਿਊ ਪਟਵਾਰ ਯੂਨੀਅਨ ਜ਼ਿਲ੍ਹਾ ਮਲੇਰਕੋਟਲਾ ਦੀ ਚੋਣ ਸੂਬਾ ਪ੍ਰਧਾਨ ਹਰਵੀਰ ਸਿੰਘ ਢੀਂਡਸਾ, ਰਣਜੀਤ ਸਿੰਘ ਸਦਰ ਕਾਨੂੰਨਗੋ, ਅਜੇ ਕੁਮਾਰ ਕਾਨੂੰਨਗੋ, ਵਿਜੇਪਾਲ ਸਿੰਘ ਕਾਨੂੰਨਗੋ, ਬਲਜੀਤ ਸਿੰਘ ਸੇਵਾਮੁਕਤ ਕਾਨੂੰਨਗੋ ਅਤੇ ਕਮਿੱਕਰ ਸਿੰਘ ਸੇਵਾਮੁਕਤ ਕਾਨੂੰਨਗੋ ਦੀ ਨਿਗਰਾਨੀ ਹੇਠ ਹੋਈ। ਇਸ ਵਿੱਚ ਸਰਬਸੰਮਤੀ ਨਾਲ ਦੁਸ਼ਅੰਤ ਸਿੰਘ ਰਾਕਾ ਨੂੰ ਜ਼ਿਲ੍ਹਾ ਪ੍ਰਧਾਨ, ਹਰਦੀਪ ਸਿੰਘ ਨੂੰ ਜਨਰਲ ਸਕੱਤਰ, ਸਿਮਰਨਜੀਤ ਕੌਰ ਨੂੰ ਖਜ਼ਾਨਚੀ, ਸੁਰਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਨੂੰ ਸਹਾਇਕ ਜਨਰਲ ਸਕੱਤਰ/ ਪ੍ਰੈੱਸ ਸਕੱਤਰ, ਗੁਰਿੰਦਰਜੀਤ ਸਿੰਘ ਨੂੰ ਸਹਾਇਕ ਖਜ਼ਾਨਚੀ/ਕਾਨੂੰਨੀ ਸਕੱਤਰ ਅਤੇ ਦੀਦਾਰ ਸਿੰਘ ਛੋਕਰਾਂ ਨੂੰ ਨੁਮਾਇੰਦਾ ਚੁਣਿਆ ਗਿਆ। ਇਸ ਮੌਕੇ ਤਹਿਸੀਲ ਮਾਲੇਰਕੋਟਲਾ ਦੇ ਪ੍ਰਧਾਨ ਹਰਜੀਤ ਸਿੰਘ, ਤਹਿਸੀਲ ਅਹਿਮਦਗੜ੍ਹ ਦੇ ਪ੍ਰਧਾਨ ਗੁਰਿੰਦਰ ਸਿੰਘ, ਤਹਿਸੀਲ ਅਮਰਗੜ੍ਹ ਦੇ ਪ੍ਰਧਾਨ ਕਰਨ ਅਜੇ ਪਾਲ ਸਿੰਘ ਅਤੇ ਪਟਵਾਰੀ ਅਬਦੁਲ ਰਸ਼ੀਦ, ਪਟਵਾਰੀ ਅੰਮ੍ਰਿਤਪਾਲ ਸਿੰਘ, ਪਟਵਾਰੀ ਮਹਾਵੀਰ ਗੋਇਲ, ਪਟਵਾਰੀ ਵਿਨਾਕਸ਼ੀ ਜੋਸ਼ੀ, ਪਟਵਾਰੀ ਮਨਦੀਪ ਕੌਰ, ਪਟਵਾਰੀ ਸੁਰਿੰਦਰ ਸਿੰਘ ਨਾਭਾ, ਪਟਵਾਰੀ ਮਲਕੀਤ ਸਿੰਘ ਹਾਜ਼ਰ ਸੀ।

Advertisement

Advertisement
Advertisement
Author Image

Advertisement