ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

UN Awards: ਸੰਯੁਕਤ ਰਾਸ਼ਟਰ 2 ਭਾਰਤੀ ਸ਼ਾਂਤੀ ਸੈਨਿਕਾਂ ਨੂੰ ਮਰਨ-ਉਪਰੰਤ ਸਨਮਾਨਿਤ ਕਰੇਗਾ

03:09 PM May 29, 2025 IST
featuredImage featuredImage
ਬ੍ਰਿਗੇਡੀਅਰ ਅਮਿਤਾਭ ਝਾਅ ਅਤੇ ਹਵਲਦਾਰ ਸੰਜੇ ਸਿੰਘ

ਨਿਊਯਾਰਕ ਸਥਿਤ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ਇੱਕ ਸਮਾਰੋਹ ਦੌਰਾਨ ਦਿੱਤੇ ਜਾਣਗੇ ਸਨਮਾਨ ਮੈਡਲ

Advertisement

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 29 ਮਈ
ਸੰਯੁਕਤ ਰਾਸ਼ਟਰ (United Nations - UN) ਦੋ ਭਾਰਤੀ ਸ਼ਾਂਤੀ ਸੈਨਿਕਾਂ ਬ੍ਰਿਗੇਡੀਅਰ ਅਮਿਤਾਭ ਝਾਅ ਅਤੇ ਹਵਲਦਾਰ ਸੰਜੇ ਸਿੰਘ (Brigadier Amitabh Jha and Havildar Sanjay Singh) ਨੂੰ ਵਿਸ਼ਵ ਸ਼ਾਂਤੀ ਦੀ ਸੇਵਾ ਵਿੱਚ ਉਨ੍ਹਾਂ ਦੇ ਸਰਬਉੱਚ ਬਲੀਦਾਨ ਦੇ ਸਨਮਾਨ ਵਿੱਚ ਮਰਨ-ਉਪਰੰਤ ਵੱਕਾਰੀ "ਡੈਗ ਹੈਮਰਸਕਜੋਲਡ ਮੈਡਲ" (Dag Hammarskjöld Medal) ਪ੍ਰਦਾਨ ਕਰੇਗਾ।
ਬ੍ਰਿਗੇਡੀਅਰ ਅਮਿਤਾਭ ਝਾਅ ਸੰਯੁਕਤ ਰਾਸ਼ਟਰ ਡਿਸਇੰਗੇਜਮੈਂਟ ਆਬਜ਼ਰਵਰ ਫੋਰਸ (UNDOF) ਨਾਲ ਜੁੜੇ ਹੋਏ ਸਨ, ਜੋ ਮੱਧ ਪੂਰਬ ਵਿਚ ਇਜ਼ਰਾਈਲ ਤੇ ਅਰਬ ਮੁਲਕਾਂ ਦਰਮਿਆਨ ਝਗੜੇ ਵਾਲੀਆਂ ਗੋਲਾਨ ਪਹਾੜੀਆਂ (Golan Heights) ਵਿੱਚ ਨਾਜ਼ੁਕ ਜੰਗਬੰਦੀ ਪ੍ਰਬੰਧਾਂ ਦੀ ਨਿਗਰਾਨੀ ਕਰ ਰਹੇ ਸਨ।

ਦੂਜੇ ਪਾਸੇ ਹਵਲਦਾਰ ਸੰਜੇ ਸਿੰਘ ਅਫ਼ਰੀਕੀ ਮੁਲਕ ਕਾਂਗੋ ਡੈਮੋਕ੍ਰੇਟਿਕ ਰਿਪਬਲਿਕ (MONUSCO) ਵਿੱਚ ਸੰਯੁਕਤ ਰਾਸ਼ਟਰ ਸਥਿਰਤਾ ਮਿਸ਼ਨ ਵਿੱਚ ਤਾਇਨਾਤ ਸਨ, ਜਿੱਥੇ ਉਨ੍ਹਾਂ ਨੇ ਸੰਘਰਸ਼ ਮਾਰੇ ਖੇਤਰਾਂ ਨੂੰ ਸਥਿਰ ਕਰਨ ਲਈ ਕੰਮ ਕੀਤਾ।
ਇਹ ਮੈਡਲ ਅੱਜ (29 ਮਈ) ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਮੁੱਖ ਦਫਤਰ ਵਿਖੇ ਇੱਕ ਸਮਾਰੋਹ ਦੌਰਾਨ ਮਰਨ-ਉਪਰੰਤ ਪੇਸ਼ ਕੀਤੇ ਜਾਣਗੇ। ਇਹ ਸਾਮਰੋਹ ਸੰਯੁਕਤ ਰਾਸ਼ਟਰ ਸ਼ਾਂਤੀ ਸੈਨਿਕਾਂ ਦੇ ਅੰਤਰਰਾਸ਼ਟਰੀ ਦਿਵਸ ਦੇ ਮੌਕੇ ਕੀਤਾ ਜਾ ਰਿਹਾ ਹੈ।

Advertisement

ਗ਼ੌਰਤਲਬ ਹੈ ਕਿ ਇਹ ਮੌਕਾ 4,300 ਤੋਂ ਵੱਧ ਸ਼ਾਂਤੀ ਸੈਨਿਕਾਂ ਦੇ ਸਨਮਾਨ ਲਈ ਸਮਰਪਿਤ ਹੈ, ਜਿਨ੍ਹਾਂ ਨੇ 1948 ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਝੰਡੇ ਹੇਠ ਸੇਵਾ ਕਰਦਿਆਂ ਆਪਣੀਆਂ ਜਾਨਾਂ ਵਾਰ ਦਿੱਤੀਆਂ।
1997 ਵਿੱਚ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵੱਲੋਂ ਸਥਾਪਿਤ ਕੀਤਾ ਗਿਆ ਡੈਗ ਹੈਮਰਸਕਜੋਲਡ ਮੈਡਲ ਸੰਯੁਕਤ ਰਾਸ਼ਟਰ ਦੇ ਦੂਜੇ ਸਕੱਤਰ-ਜਨਰਲ ਡੈਗ ਹੈਮਰਸਕਜੋਲਡ ਦੇ ਨਾਮ 'ਤੇ ਰੱਖਿਆ ਗਿਆ ਹੈ, ਜਿਨ੍ਹਾਂ ਦੀ 1961 ਵਿੱਚ ਸ਼ਾਂਤੀ ਮਿਸ਼ਨ ਦੌਰਾਨ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ। ਇਹ ਮੈਡਲ ਹਰ ਸਾਲ ਉਨ੍ਹਾਂ ਫੌਜੀ, ਪੁਲੀਸ ਅਤੇ ਨਾਗਰਿਕ ਕਰਮਚਾਰੀਆਂ ਨੂੰ ਦਿੱਤਾ ਜਾਂਦਾ ਹੈ ਜੋ ਸੰਯੁਕਤ ਰਾਸ਼ਟਰ ਅਮਨ ਬਹਾਲੀ ਕਾਰਜਾਂ ਵਿੱਚ ਸੇਵਾ ਕਰਦੇ ਹੋਏ ਸਿਖਰਲੀ ਕੁਰਬਾਨੀ ਦਿੰਦੇ ਹਨ।
ਭਾਰਤ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਮਿਸ਼ਨਾਂ ਵਿੱਚ ਸਭ ਤੋਂ ਵੱਡੇ ਯੋਗਦਾਨ ਪਾਉਣ ਵਾਲੇ ਮੁਲਕਾਂ ਵਿੱਚੋਂ ਇੱਕ ਦੇ ਰੂਪ ਵਿੱਚ ਦਹਾਕਿਆਂ ਦੌਰਾਨ 49 ਮਿਸ਼ਨਾਂ ਵਿੱਚ 2,00,000 ਤੋਂ ਵੱਧ ਕਰਮਚਾਰੀ ਪ੍ਰਦਾਨ ਕੀਤੇ ਹਨ। ਪਿਛਲੇ ਸਾਲਾਂ ਵਿੱਚ ਬਹੁਤ ਸਾਰੇ ਭਾਰਤੀ ਸ਼ਾਂਤੀ ਸੈਨਿਕਾਂ ਨੂੰ ਇਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

Advertisement